Close
Menu

ਸਕੇਟਿੰਗ ਲਈ ਖੁੱਲ੍ਹੀ ਓਟਾਵਾ ਦੀ ਰੀਡਿਊ ਨਹਿਰ

-- 14 January,2017

ਓਟਾਵਾ— ਸਕੇਟਿੰਗ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ ਹੈ। ਓਟਾਵਾ ਦੀ ਰੀਡਿਊ ਨਹਿਰ ਸ਼ਨੀਵਾਰ ਨੂੰ ਸਕੇਟਿੰਗ ਲਈ ਖੋਲ੍ਹ ਦਿੱਤੀ ਗਈ। ਲੌਰੀਅਲ ਐਵੇਨਿਊ ਬ੍ਰਿਜ ਤੋਂ ਬਰੋਨਸਨ ਐਵੇਨਿਊ ਤੱਕ ਸਕੇਟਵੇਅ ਨੂੰ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਨਹਿਰ ਨੂੰ 18 ਦਸੰਬਰ, 1972 ਅਤੇ ਫਿਰ 2 ਫਰਵਰੀ, 2002 ਨੂੰ ਸਕੇਟਿੰਗ ਲਈ ਖੋਲ੍ਹਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਰਦੀਆਂ ਵਿਚ ਇਹ ਨਹਿਰ ਬਰਫ ਨਾਲ ਜੰਮ ਜਾਂਦੀ ਹੈ ਅਤੇ ਇਸ ‘ਤੇ ਲੋਕ ਸਕੇਟਿੰਗ ਦਾ ਮਜ਼ਾ ਲੈਂਦੇ ਹਨ। ਹਾਲਾਂਕਿ ਹੁਣ ਲੰਬੇ ਸਮੇਂ ਬਾਅਦ ਇਸ ਨੂੰ ਸਕੇਟਿੰਗ ਲਈ ਖੋਲ੍ਹਿਆ ਗਿਆ। ਇਸ ਸਮੇਂ ਕੈਨੇਡਾ ਵਿਚ ਅੰਤਾਂ ਦੀ ਠੰਡ ਪੈ ਰਹੀ ਹੈ ਅਤੇ ਬਰਫਬਾਰੀ ਕਾਰਨ ਸਭ ਕੁਝ ਜੰਮ ਗਿਆ ਹੈ। ਅਜਿਹੇ ਵਿਚ ਇਹ ਨਹਿਰ ਵੀ ਜੰਮ ਗਈ ਹੈ ਅਤੇ ਉਸ ਪੱਧਰ ਤੱਕ ਪਹੁੰਚ ਗਈ ਹੈ, ਜਦੋਂ ਇਸ ‘ਤੇ ਸਕੇਟਿੰਗ ਕੀਤੀ ਜਾ ਸਕਦੀ ਹੈ।

Facebook Comment
Project by : XtremeStudioz