Close
Menu

ਸਚਿਨ ਤੇਂਦੂਲਕਰ ਤੇ ਚਲ ਰਿਹਾ ਹੈ ਕੇਸ ਵਾਪਸ ਕਰਨਾ ਪੈ ਸਕਦਾ ਹੈ ”ਭਾਰਤ ਰਤਨ”

-- 21 June,2015

ਜਬਲਪੂਰ – ਭਾਰਤ ਰਤਨ ਸਚਿਨ ਤੇਂਦੁਲਕਰ ਇਕ ਪਟੀਸ਼ਨ ਕਾਰਨ ਕਾਨੂੰਨੀ ਝਮੇਲੇ ‘ਚ ਫੱਸ ਗਏ ਹਨ। ਮੱਧ ਪ੍ਰਦੇਸ਼ ਹਾਈ ਕੋਰਟ ‘ਚ ਵਿਚਾਰ ਕਰਨ ਲਈ ਮਜਬੂਰ ਕਰਨ ਲਈ ਇਸ ਪਟੀਸ਼ਨ  ‘ਚ ਕਿਹਾ ਗਿਆ ਹੈ ਕਿ ਸਚਿਨ ਨੇ ਵੱਖ-ਵੱਖ ਪ੍ਰੋਡਕਟ ਦੇ ਇਸ਼ਤਿਹਾਰ ਲਈ ਇਸ ਦਾ ਵਰਤੋ ਕੀਤਾ ਹੈ ‘ਤੇ ਪੈਸੇ ਕਮਾ ਰਹੇ ਹਨ,  ਇਸ ਲਈ ਇਸ ਨੂੰ ਵਾਪਿਸ ਲੈ ਲੈਣਾ ਚਾਹੀਦਾ ਹੈ। ਮੁੱਖ ਜਸਟਿਸ ਅਜੇ ਮਾਨੀਕਰਾਵ ਖਾਨਵਿਲਰ ਅਤੇ ਜਸਟਿਸ ਕੇ.ਕੇ. ਤ੍ਰਿਵੇਦੀ ਦੀ ਬੈਂਚ ਨੇ ਕੱਲ ਭੋਪਾਲ ਨਿਵਾਸੀ ਵੀ.ਕੇ. ਨਸਵਾ ਦੀ ਇਕ ਪਟੀਸ਼ਨ ‘ਤੇ ਕੇਂਦਰ  ਸਰਕਾਰ ਦੇ ਸਹਾਇਕ ਅਟਾਰਨੀ ਜਨਰਲ ਨੂੰ ਹੁਕਮ ਜਾਰੀ ਕੀਤਾ ਹੈ ਕਿ ”ਭਾਰਤ ਰਤਨ” ਦੇ ਸੰਬੰਧ ‘ਚ ਸੁਪਰੀਮ ਕੋਰਟ ਨੇ ਕੋਈ ਆਦੇਸ਼ ਪਾਸ ਕੀਤਾ ਹੋਵੇ ਜਾਂ  ਪਟੀਸ਼ਨ ਬਕਾਇਆ ਹੋਵੇ ਤਾਂ ਇਸ ਸੰਬੰਧ ‘ਚ ਅਦਾਲਤ ਦੇ ਸਾਹਮਣੇ ਇਕ ਹਫਤੇ ‘ਚ ਜਾਣਕਾਰੀ ਰੱਖੇ। ਪਟੀਸ਼ਨ ਕਰਤਾ ਨੇ ਅਦਾਲਤ ‘ਚ ਆਪਣੀ ਪੈਰਵੀ ਕਰਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਇੱਕ ਮਸ਼ਹੂਰ ਹਸਤੀ ਹਨ ਅਤੇ ਉਨ੍ਹਾਂ ਨੇ ਕ੍ਰਿਕਟ ਖੇਡਦੇ ਹੋਏ ਕਈ  ਵਿਸ਼ਵ ਰਿਕਾਰਡ ਕਾਇਮ ਕੀਤ ਪਰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਾ ਵਪਾਰਕ ਚੀਜ਼ਾ ਦੀ ਇਸ਼ਤਿਹਾਰਬਾਜ਼ੀ ਕਰਨ ‘ਚ ਵਰਤ ਰਹੇ ਹਨ ਅਤੇ ਪੈਸਾ  ਕਮਾ ਰਹੇ ਹਨ। ਇਹ ”ਭਾਰਤ ਰਤਨ” ਵਰਗੇ ਵਕਾਰੀ ਸਨਮਾਨ ਦੀ ਮਰਿਆਦਾ ‘ਤੇ ਵਿਰਾਸਤ ਦੇ ਖਿਲਾਫ ਹੈ।  ਉਨ੍ਹਾਂ ਅਦਾਲਤ ‘ਚ ਜ਼ੋਰ ਲਾਇਆ ਹੈ ਕਿ ਸਚਿਨ ਨੂੰ ਨੈਤਿਕ ਤੌਰ ਤੇ ਆਪਣਾ ”ਭਾਰਤ ਰਤਨ” ਵਾਪਸ ਕਰ ਦੇਣਾ ਚਾਹੀਦਾ ਹੈ ਅਤੇ ਜੇ ਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਹਨ ਤਾਂ ਭਾਰਤ ਸਰਕਾਰ ਨੂੰ ਉਨ੍ਹਾਂ ਕੋਲੋ ਇਹ ਸਨਮਾਨ ਵਾਪਸ ਲੈ ਲੈਣਾ ਚਾਹੀਦਾ ਹੈ।

Facebook Comment
Project by : XtremeStudioz