Close
Menu

ਸਚਿਨ ਦਾ 200ਵਾਂ ਟੈਸਟ ਦੱ.ਅਫਰੀਕਾ ਤੇ ਬੀਸੀਸੀਆਈ ਵਿਚਾਲੇ ਫਸਾਦ ਦੀ ਜੜ੍ਹ: ਬਾਏਕਾਟ

-- 13 September,2013

game77ਲੰਡਨ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੰਗਲੈਂਡ ਦੇ ਦਿੱਗਜ ਕ੍ਰਿਕਟਰ ਜਿਓਫ੍ਰੀ ਬਾਏਕਾਟ ਨੇ ਬੀ.ਸੀ.ਸੀ.ਆਈ ਅਤੇ ਕ੍ਰਿਕਟ ਦੱਖਣੀ ਅਫਰੀਕਾ (ਸੀ.ਐੱਸ.ਏ) ਦਰਮਿਆਨ ਮੌਜੂਦਾ ਫਸਾਦ ਲਈ ਸਚਿਨ ਤੇਂਦੁਲਕਰ ਦੇ 200ਵੇਂ ਟੈਸਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬਾਏਕਾਟ ਨੇ ਕਿਹਾ ਕਿ ਭਾਰਤੀ ਸਟਾਰ ਖਿਡਾਰੀ ਇਸ ਫਸਾਦ ਦੀ ਜੜ੍ਹ ਹੈ ਕਿਉਂਕਿ ਬੀ.ਸੀ.ਸੀ.ਆਈ ਚਾਹੁੰਦਾ ਹੈ ਕਿ ਦੱਖਣੀ ਅਫਰੀਕਾ ਦੌਰਾ ਛੋਟਾ ਕੀਤਾ ਜਾਵੇ ਤਾਂ ਕਿ ਵੈਸਟਇੰਡੀਜ਼ ਨਾਲ ਘਰੇਲੂ ਟੈਸਟ ਸੀਰੀਜ ਖੇਡ ਕੇ ਸਚਿਨ ਦੇ 200 ਟੈਸਟ ਪੂਰੇ ਕਰਾਏ ਜਾ ਸਕਣ। ਬਾਏਕਾਟ ਨੇ ਕਿਹਾ ਕਿ ਸਚਿਨ ਇਕ ਵਧੀਆ ਖਿਡਾਰੀ ਹੈ ਅਤੇ ਇਹ ਚੰਗੀ ਗੱਲ ਹੈ ਕਿ ਉਹ ਆਪਣੇ 200 ਟੈਸਟ ਪੂਰੇ ਕਰਨਾ ਚਾਹੁੰਦੇ ਹਨ ਪਰ ਬੀ.ਸੀ.ਸੀ.ਆਈ ਨੂੰ ਇਸ ਦੇ ਲਈ ਦੱਖਣੀ ਅਫਰੀਕੀ ਦੌਰੇ ‘ਚ ਕਟੌਤੀ ਨਹੀਂ ਕਰਨੀ ਚਾਹੀਦੀ। ਬਾਏਕਾਟ ਨੇ ਬੀ.ਸੀ.ਸੀ.ਆਈ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੋਣ ਦੇ ਨਾਤੇ ਬੀ.ਸੀ.ਸੀ.ਆਈ ਨੂੰ ਆਪਣੇ ਰੁਤਬੇ ਦਾ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ ਅਤੇ ਨਾ ਹੀ ਸਚਿਨ ਨੂੰ ਇਸ ਫਸਾਦ ਦੇ ਕੇਂਦਰ ‘ਚ ਲਿਆਉਣਾ ਚਾਹੀਦਾ ਹੈ

Facebook Comment
Project by : XtremeStudioz