Close
Menu

ਸਚਿਨ ਦੀ ਜਰਸੀ ਛੇ ਲੱਖ ਵਿੱਚ ਵਿਕੀ

-- 23 March,2015

ਜੋਧਪੁਰ,
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ 200ਵੇਂ ਤੇ ਅੰਤਿਮ ਟੈਸਟ ਮੈਚ ਵਿੱਚ ਜੋ ਜਰਸੀ ਪਹਿਨੀ ਸੀ ਉਹ ਇਥੇ ਹੋਈ ਨਿਲਾਮੀ ਵਿੱਚ ਛੇ ਲੱਖ ਰੁਪਏ ਵਿੱਚ ਵਿਕੀ ਹੈ। ਜੋਧਪੁਰ ਦੇ ਸਾਬਕਾ ਸ਼ਾਸਕ ਗਜ ਸਿੰਘ ਦੋਇਮ ਦੇ ਪੁੱਤਰ ਸ਼ਿਵਰਾਜ ਸਿੰਘ ਨੇ ਕੱਲ੍ਹ ਰਾਤ ਇਸ ਜਰਸੀ ਦੀ ਬੋਲੀ ਲਗਾਈ। ਮਾਸਟਰ ਬਲਾਸਟਰ ਸਚਿਨ ਨੇ ਨਵੰਬਰ, 2013 ਵਿੱਚ ਮੁੰਬਈ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਆਪਣਾ 200ਵਾਂ ਟੈਸਟ ਖੇਡਣ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਤੇਂਦੁਲਕਰ ਦੀ ਜਰਸੀ ਤੋਂ ਇਲਾਵਾ ਪਰੇਸ਼ ਮੈਟੀ ਦੀ ਪੇਂਟਿੰਗ ਸਾਢੇ ਸੱਤ ਲੱਖ ਰੁਪਏ ਵਿੱਚ ਵਿਕੀ ਹੈ। ਇਸ ਨਿਲਾਮੀ ਤੋਂ ਤਕਰੀਬਨ 80 ਲੱਖ ਰੁਪਏ ਇਕੱਤਰ ਹੋਏ ਹਨ। ਇਸ ਨਿਲਾਮੀ ਤੋਂ ਹੋਣ ਵਾਲੀ ਕਮਾਈ ਇੰਡੀਅਨ ਹੈੱਡ ਇੰਜਰੀ ਫਾਊਂਡੇਸ਼ਨ ਨੂੰ ਦਿੱਤੀ ਜਾਵੇਗੀ, ਜੋ ਸਿਰ ਤੇ ਦਿਮਾਗ ਦੀ ਸੱਟ ਤੋਂ ਪੀਡ਼ਤ ਲੋਕਾਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਉਨ੍ਹਾਂ ਦਾ ਇਲਾਜ ਕਰਵਾਉਂਦੀ ਹੈ।

Facebook Comment
Project by : XtremeStudioz