Close
Menu

ਸਚਿਨ ਨੂੰ ਖ਼ਾਸ ਐਵਾਰਡ ਨਾਲ ਨਵਾਜ਼ਿਆ ਜਾਵੇਗਾ : ਖੇਡ ਮੰਤਰਾਲਾ

-- 17 October,2013

ਨਵੀਂ ਦਿੱਲੀ-ਅਗਲੇ ਮਹੀਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਜਾ ਰਹੇ ਸਚਿਨ ਤੇਂਦੁਲਕਰ ਦੇ ਨਾਂ ਦੀ ਸਿਫਾਰਸ਼ ਭਾਰਤ ਰਤਨ ਦੇ ਲਈ ਕੀਤੇ ਜਾਣ ਦੇ ਸਵਾਲ ‘ਤੇ ਕੋਈ ਸਿੱਧਾ ਜਵਾਬ ਨਹੀਂ ਦਿੰਦੇ ਹੋਏ ਖੇਡ ਮੰਤਰੀ ਜਿਤੇਂਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੰਤਰਾਲਾ ਉਨ੍ਹਾਂ ਨੂੰ ਖ਼ਾਸ ਸਨਮਾਨ ਜਾਂ ਐਵਾਰਡ ਨਾਲ ਨਵਾਜ਼ੇਗਾ। ਜਿਤੇਂਦਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਚਿਨ ਇਕ ਮਹਾਨ ਖਿਡਾਰੀ ਹੈ ਅਤੇ ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਅਸੀਂ ਉਨ੍ਹਾਂ ਨੂੰ ਖ਼ਾਸ ਸਨਮਾਨ ਜਾਂ ਐਵਾਰਡ ਦੇਣ ਦੀ ਯੋਜਨਾ ਬਣਾ ਰਹੇ ਹਾਂ। ਇਸ ਦੇ ਬਾਰੇ ਵਿਚ ਛੇਤੀ ਹੀ ਐਲਾਨ ਕੀਤਾ ਜਾਵੇਗਾ। ਖੇਡ ਮੰਤਰਾਲਾ ਪਹਿਲਾਂ ਹੀ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਨਾਂ ਦੀ ਸਿਫਾਰਸ਼ ਭਾਰਤ ਰਤਨ ਦੇ ਲਈ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਸਚਿਨ ਦੇ ਅਪਾਰ ਤਜ਼ਰਬੇ ਦਾ ਇਸਤਮਾਲ ਦੇਸ਼ ਵਿਚ ਖੇਡਾਂ ਦੇ ਵਿਕਾਸ ਦੇ ਲਈ ਕਰਨਾ ਚਾਹੇਗਾ। ਇਹ ਕਿਸ ਰੂਪ ਵਿਚ ਹੋਵੇਗਾ ਇਹ ਤੈਅ ਕੀਤਾ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਸਚਿਨ ਖੇਡ ਮੰਤਰਾਲਾ ਦੇ ਨਾਲ ਮਿਲ ਕੇ ਦੇਸ਼ ‘ਚ ਖੇਡਾਂ ਦੇ ਵਿਕਾਸ ਦੇ ਲਈ ਕੰਮ ਕਰਨ।

Facebook Comment
Project by : XtremeStudioz