Close
Menu

ਸਚਿਨ ਨੇ ਕਦੇ ਖ਼ੁਦ ਨੂੰ ਖੇਡ ਤੋਂ ਵੱਡਾ ਨਹੀਂ ਸਮਝਿਆ : ਲਕਸ਼ਮਣ

-- 16 October,2013

ਨਵੀਂ ਦਿੱਲੀ-ਸਚਿਨ ਤੇਂਦੁਲਕਰ ਦੇ ਨਾਲ ਕਰੀਬ 16 ਸਾਲ ਕ੍ਰਿਕਟ ਖੇਡ ਚੁੱਕੇ ਵੀ. ਵੀ. ਐੱਸ. ਲਕਸ਼ਮਣ ਦੇ ਲਈ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਲੱਭਣਾ ਮੁਸ਼ਕਲ ਕੰਮ ਹੈ, ਪਰ ਹੈਦਰਾਬਾਦ ਦੇ ਇਸ ਸਟਾਈਲਿਸ਼ ਬੱਲੇਬਾਜ਼ ਨੇ ਕਿਹਾ ਕਿ ਸਚਿਨ ਇਸ ਲਈ ਸਭ ਤੋਂ ਖ਼ਾਸ ਹਨ ਕਿਉਂਕਿ ਉਨ੍ਹਾਂ ਨੇ ਕਦੇ ਵੀ ਖ਼ੁਦ ਨੂੰ ਖੇਡ ਤੋਂ ਉਪਰ ਨਹੀਂ ਸਮਝਿਆ। ਲਕਸ਼ਮਣ ਨੇ ਇਕ ਇੰਟਰਵਿਊ ‘ਚ ਕਿਹਾ ਕਿ ਨੌਜਵਾਨ ਖਿਡਾਰੀ ਸਚਿਨ ਤੋਂ ਜਿਹੜੀ ਸਭ ਤੋਂ ਵੱਡੀ ਸਿੱਖਿਆ ਲੈ ਸਕਦੇ ਹਨ,  ਉਹ ਇਹ ਹੈ ਕਿ ਇੰਨਾ ਮਹਾਨ ਖਿਡਾਰੀ ਹੋਣ ਦੇ ਬਾਵਜੂਦ ਉਸ ਨੇ ਖ਼ੁਦ ਨੂੰ ਖੇਡ ਤੋਂ ਉੱਪਰ ਨਹੀਂ ਸਮਝਿਆ। ਉਸ ਨੇ ਖੇਡ ਅਤੇ ਆਪਣੇ ਸਾਥੀ ਖਿਡਾਰੀਆਂ ਨੂੰ ਜੋ ਸਨਮਾਨ ਦਿੱਤਾ ਹੈ,  ਉਹ ਉਸ ਨੂੰ ਖ਼ਾਸ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਚਿਨ ਵਿਲੱਖਣ ਪ੍ਰਤਿਭਾ ਦੇ ਧਨੀ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਖੇਡ ਭਾਵਨਾ ਨਾਲ ਖੇਡ ਨੂੰ ਖੇਡਿਆ ਹੈ। ਉਨ੍ਹਾਂ ਨੇ ਹਮੇਸ਼ਾ ਟੀਮ ਦੀਆਂ ਜ਼ਰੂਰਤਾਂ ਨੂੰ ਆਪਣੀ ਜ਼ਰੂਰਤਾਂ ਤੋਂ ਉੱਪਰ ਰਖਿਆ ਹੈ। ਸੱਟਾਂ ਲੱਗਣ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਨੇ ਵਾਪਸੀ ਕੀਤੀ ਹੈ ਅਤੇ ਦੇਸ਼ ਲਈ ਖੇਡਿਆ ਹੈ, ਉਹ ਹਮੇਸ਼ਾ ਦੂਜੇ ਖਿਡਾਰੀਆਂ ਨੂੰ ਪ੍ਰੇਰਣਾ ਦੇਵੇਗਾ। ਉਹ ਸਿਰਫ ਕ੍ਰਿਕਟਰਾਂ ਦੇ ਲਈ ਹੀ ਨਹੀਂ ਸਗੋਂ ਹਰ ਖਿਡਾਰੀਆਂ ਦੇ ਲਈ ਵੀ ਸਹੀ ਮਾਇਨੇ ‘ਚ ਰੋਲਮਾਡਲ ਹਨ। ਲਕਸ਼ਮਣ ਨੇ ਕਿਹਾ ਕਿ ਸਚਿਨ ਦਾ ਕਰੀਅਰ ਯਾਦਗਾਰ ਅਤੇ ਸੁਨਹਿਰਾ ਰਿਹਾ ਹੈ। ਸਿਰਫ ਇਸ ਲਈ ਨਹੀਂ ਕਿਉਂਕਿ ਉਨ੍ਹਾਂ ਨੇ ਬੇਸ਼ੁਮਾਰ ਦੌੜਾਂ ਅਤੇ ਰਿਕਾਰਡ ਬਣਾਏ ਹਨ ਸਗੋਂ ਮੈਦਾਨ ਤੋਂ ਬਾਹਰ ਉਨ੍ਹਾਂ ਦੇ ਨਿਮਰਤਾ ਭਰਪੂਰ ਵਿਵਹਾਰ ਦੇ ਲਈ ਵੀ। ਇਹ ਕਿਸੇ ਦੇ ਲਈ ਵੀ ਇੰਨਾ ਆਸਾਨ ਨਹੀਂ ਹੈ। ਲਕਸ਼ਮਣ ਨੇ ਕਿਹਾ ਕਿ ਹਰ ਭਾਰਤੀ ਕ੍ਰਿਕਟਰ ਦੀ ਤਰ੍ਹਾਂ ਸਚਿਨ ਉਨ੍ਹਾਂ ਦੇ ਆਦਰਸ਼ ਰਹੇ ਹਨ। ਉਹ ਹਮੇਸ਼ਾ ਖੇਡ ਭਾਵਨਾ ਨਾਲ ਖੇਡਦੇ ਹਨ।

Facebook Comment
Project by : XtremeStudioz