Close
Menu

ਸਚਿਨ ਪਾਕਿਸਤਾਨ ਖਿਲਾਫ ਖੇਡੇ ਆਖਰੀ ਟੈਸਟ: ਅਕਰਮ

-- 13 September,2013

M_Id_378159_Wasim_Akramਕਰਾਚੀ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਦਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਪਾਕਿਸਤਾਨ ਖਿਲਾਫ ਕੋਲਕਾਤਾ ‘ਚ ਆਪਣੇ ਕੈਰੀਅਰ ਦਾ ਆਖਰੀ ਟੈਸਟ ਮੈਚ ਖੇਡੇਗਾ। ਤੇਂਦੁਲਕਰ 40 ਸਾਲ ਦਾ ਹੈ ਅਤੇ ਉਹ ਇਸ ਸਾਲ ਵੈਸਟ ਇੰਡੀਜ਼ ਖਿਲਾਫ ਆਪਣਾ 200ਵਾਂ ਟੈਸਟ ਮੈਚ ਖੇਡੇਗਾ। ਮੰਨਿਆ ਜਾ ਰਿਹਾ ਹੈ ਕਿ ਸਚਿਨ ਅਗਲੇ ਸਾਲ ਦੇ ਸ਼ੁਰੂ ‘ਚ ਕਿਸੇ ਸਮੇਂ ਕ੍ਰਿਕਟ ਨੂੰ ਅਲਵਿਦਾ ਕਹਿ ਸਕਦਾ ਹੈ। ਅਕਰਮ ਨੇ ਕਿਹਾ, ‘ਉਸ ਦੇ ਵਿਦਾਈ ਟੈਸਟ ਲਈ ਮੇਰੇ ਹਿਸਾਬ ਨਾਲ ਸਭ ਤੋਂ ਆਦਰਸ਼ ਸਥਿਤੀ ਇਹ ਹੋਵੇਗੀ ਕਿ ਭਾਰਤ ਅਤੇ ਪਾਕਿਸਤਾਨ ਈਡਨ ਗਾਰਡਨਜ਼ ‘ਚ ਖੇਡਣ। ਇਹ ਤੇਂਦੁਲਕਰ ਲਈ ਸਭ ਤੋਂ ਵਧੀਆ ਵਿਦਾਈ ਹੋ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਇਸ ਸਾਲ ਦੇ ਅਖੀਰ ‘ਚ ਦੱਖਣੀ ਅਫਰੀਕਾ ਦੌਰਾ ਰੱਦ ਕਰਕੇ ਪਾਕਿਸਤਾਨ ਨੂੰ ਦੋ ਟੈਸਟ ਮੈਚਾਂ ਦੇ ਛੋਟੇ ਦੌਰੇ ਲਈ ਸੱਦਾ ਦੇ ਸਕਦਾ ਹੈ। ਅਕਰਮ ਨੇ ਕਿਹਾ ਕਿ ਪਾਕਿਸਤਾਨ ‘ਚ ਵੀ ਸਚਿਨ ਨੂੰ ਸਤਿਕਾਰ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਅਤੇ ਜੇਕਰ ਮੈਨੂੰ ਸਦੀ ਦੇ ਸਰਵਸ੍ਰੇਸ਼ਟ ਖਿਡਾਰੀ ਲਈ ਵੋਟ ਦੇਣੀ ਹੋਵੇਗੀ ਤਾਂ ਮੈਂ ਸਚਿਨ ਨੂੰ ਆਪਣੀ ਵੋਟ ਦੇਣ ‘ਚ ਇਕ ਸੈਂਕਿੰਡ ਦਾ ਸਮਾਂ ਵੀ ਨਹੀਂ ਲਵਾਂਗਾ।

Facebook Comment
Project by : XtremeStudioz