Close
Menu

ਸਚਿਨ ਵਾਂਗ ਧੀਰਜ ਵਰਤਣੀ ਸਿੱਖਣਾ ਚਾਹੁੰਦਾ ਹਾਂ : ਗੇਲ

-- 28 October,2013

ਨਵੀਂ ਦਿੱਲੀ – ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੀ ਤਰ੍ਹਾਂ ਹਰ ਕੋਈ ਬਣਨਾ ਅਤੇ ਉਸ ਦੇ ਗੁਣਾਂ ਨੂੰ ਅਪਣਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਵੈਸਟਇੰਡੀਜ਼ ਦਾ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਵੀ ਸਚਿਨ ਤੋਂ ਕ੍ਰੀਜ਼ ‘ਤੇ ਉਸ ਦਾ ਧੀਰਜ ਵਰਤ ਕੇ ਖੜ੍ਹੇ ਰਹਿਣਾ ਸਿੱਖਣਾ ਚਾਹੁੰਦਾ ਹੈ।
ਸੰਨਿਆਸ ਲੈ ਰਹੇ ਸਚਿਨ ਦੀ ਸ਼ਲਾਘਾ ਕਰਦੇ ਹੋਏ ਕੈਰੇਬੀਆਈ ਬੱਲੇਬਾਜ਼ ਨੇ ਕਿਹਾ ਕਿ ਉਹ ਮਾਸਟਰ ਬਲਾਸਟਰ ਦੀ ਤਰ੍ਹਾਂ ਕ੍ਰੀਜ਼ ‘ਤੇ ਧੀਰਜ ਬਣਾਈ ਰੱਖਣਾ ਤੇ ਹਰ ਹਾਲਾਤ ਨੂੰ ਸ਼ਾਂਤੀ ਨਾਲ ਸੁਲਝਾਉਣ ਦਾ ਗੁਣ ਸਿੱਖਣਾ ਚਾਹੁੰਦਾ ਹੈ।

Facebook Comment
Project by : XtremeStudioz