Close
Menu

ਸਟੀਫਨ ਹਾਰਪਰ ਦੀ ਚੋਣ ਮੁਹਿੰਮ ਦਾ ਆਗਾਜ਼ ਹੋਵੇਗਾ 1 ਅਗਸਤ ਤੋਂ

-- 30 July,2015

ਔਟਵਾ : ਕੈਨੇਡਾ ਦੇ ਇਤਿਹਾਸ ਵਿਚ ਸੱਭ ਤੋਂ ਲੰਬੀ ਚੋਣ ਮੁਹਿੰਮ ਦਾ ਆਗਾਜ਼ ਆਉਣ ਵਾਲੇ ਐਤਵਾਰ ਸਿਵਕ ਛੁੱਟੀ ਵਾਲੇ ਦਿਨ 1 ਅਗਸਤ ਨੂੰ ਹੋਣ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਤੋਂ ਨਿਰਧਾਰਿਤ ਇਹ ਤਾਰੀਕ 19 ਅਕਤੂਬਰ 2015 ਹੀ ਰਹੇਗੀ ਪਰ ਇਸ ਦਾ ਸਹੀ ਐਲਾਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਸ ਐਤਵਾਰ ਨੂੰ ਕਰਨ ਜਾ ਰਹੇ ਹਨ।

ਹਾਰਪਰ ਇਸ ਐਤਵਾਰ ਜਾਂ ਸੋਮਵਾਰ ਨੂੰ ਰਿਦੋਅ ਹਾਲ ਵਿਚ ਗਵਰਨਰ ਜਨਰਲ ਡੇਵਿਡ ਜੌਹਨਸਟਟਨ ਕੋਲ ਪੇਸ਼ ਹੋ ਕੇ ਪਾਰਲੀਮੈਂਟ ਭੰਗ ਕਰਨ ਦੀ ਅਪੀਲ ਕਰਨਗੇ। ਕੰਸਰਵੇਟਿਵਾਂ ਵਲੋਂ ਮੌਂਟਰੀਅਲ ਵਿਖੇ ਐਤਵਾਰ ਰਾਤ ਨੂੰ ਇੱਕ ਰੈਲੀ ਰੱਖੀ ਗਈ ਹੈ ਅਤੇ ਇਸ ਤੋਂ ਬਾਅਦ ਹਾਰਪਰ ਦੇ ਟੋਰਾਂਟੋ ਪੁਜਣ ਦੀ ਸੰਭਾਵਨਾ ਹੈ।

ਚੋਣ ਕਾਨੂੰਨ ਵਿਚ ਤਬਦੀਲੀ ਕਾਰਣ ਕਈ ਹਫਤਿਆਂ ਤੋਂ ਚੋਣ ਮਿਤੀ ਵਿਚ ਫੇਰ ਬਦਲ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਕੰਸਰਵੇਟਿਵ ਪਾਰਟੀ ਆਪਣੇ ਲਾਭ ਲਈ ਇਨ੍ਹਾਂ ਤਰੀਕਾਂ ਨੂੰ ਤਬਦੀਲੀ ਕਰ ਸਕਦੀ ਹੈ।

ਪਿਛਲੇ ਸਾਲ ਤੱਕ, ਚੋਣ ਮੁਹਿੰਮ ਦੀ ਮਿਆਦ ਜਿੰਨੀ ਮਰਜ਼ੀ ਹੋਵੇ, ਖਰਚਾ ਸੀਮਾ ਨੂੰ ਨਿਰਧਾਰਿਤ ਕੀਤਾ ਗਿਆ ਸੀ। ਚੋਣ ਮੁਹਿੰਮ ਲਈ ਘੱਟੋ ਘੱਟ ਸਮਾਂ 37 ਦਿਨ ਮੁਕਰੱਰ ਕੀਤਾ ਗਿਆ ਸੀ ਅਤੇ 37ਵੇਂ ਦਿਨ ਵੋਟ ਦਾ ਪੈਣਾ ਸੀ। ਪਰ ਕੰਸਰਵੇਟਿਵ ਪਾਰਟੀ ਵਲੋਂ ਫੇਅਰ ਇਲੈਕਸ਼ਨ ਐਕਟ ਅਧੀਨ 25 ਮਿਲੀਅਨ ਡਾਲਰ ਤੱਕ ਦਾ ਵਾਧਾ ਕੀਤਾ ਗਿਆ ਹੈ। ਹੁਣ ਚੋਣ ਮੁਹਿੰਮ ਦੇ ਹਰ ਇੱਕ ਦਿਨ ਦੇ ਵੱਧਣ ਨਾਲ 1/37ਵਾਂ ਹਿੱਸਾ ਲਿਮਟ ਵਿਚ ਵਾਧਾ ਹੋਵੇਗਾ ਜੋ ਕਿ 675,000 ਡਾਲਰ ਵਾਧੂ ਹੈ।

ਚੋਣ ਮੁਹਿੰਮ ਦੇ ਪਹਿਲੇ ਹਫਤੇ ਵਿਚ ਆਗੂਆਂ ਦੀ ਪਹਿਲੀ ਡਿਬੇਟ ਹੋਣ ਜਾ ਰਹੀ ਹੈ। ਇਹ ਡਿਬੇਟ ਮੱਕਲੀਨ ਮੈਗਜ਼ੀਨ ਵਲੋਂ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਦੀ ਤਾਰੀਕ ਪਹਿਲਾ ਤੋਂ ਹੀ 6 ਅਗਸਤ ਟੋਰਾਂਟੋ ਵਿਖੇ ਨਿਰਧਾਰਿਤ ਕੀਤੀ ਗਈ ਹੈ।

Facebook Comment
Project by : XtremeStudioz