Close
Menu

ਸਟੀਫ਼ਨ ਹਾਰਪਰ ਨੇ ਕੀਤਾ ਸਰਵਿਸ ਕਲੱਬ ਟੈਕਸ ਛੋਟ ਦਾ ਵਾਅਦਾ

-- 24 August,2015

ਓਟਾਵਾ : ਫੈਡਰਲ ਲੀਡਰ ਸਟੀਫ਼ਨ ਹਾਰਪਰ ਵੱਲੋਂ ਐਤਵਾਰ ਨੂੰ ਆਪਣੀ ਪਾਰਟੀ ਲਈ ਕੀਤੀ ਜਾ ਰਹੀ ਕੈਂਪੇਨਿੰਗ ਦੌਰਾਨ ਸਰਵਿਸ ਕਲੱਬ ਦੇ ਮੈਂਬਰਾਂ ਲਈ ਟੈਕਸ ਛੋਟ ਦਾ ਵਾਅਦਾ ਖੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੰਜ਼ਰਵਟਿਵਜ਼ ਨੂੰ ਮੁੜ ਚੁਣ ਲਿਆ ਜਾਂਦਾ ਹੈ ਤਾਂ ਕਿਵਾਨੀਜ਼, ਲਾਇਨਜ਼, ਅਤੇ ਰੌਯਲ ਕੈਨੇਡੀਅਨਜ਼ ਵਰਗੇ ਗਰੁੱਪਸ ਦੇ ਮੈਂਬਰ ਆਪਣੀ ਮੈਂਬਟਸ਼ਿੱਪ ਫ਼ਿਸ ਲਈ ਟੈਕਸ ਛੋਟ ਲਈ ਕਲਮੇ ਕਰ ਸਕਣਗੇ।

ਸਟੀਫ਼ਨ ਹਾਰਪਰ ਵੱਲੋਂ ਇਹ ਐਲਾਨ ਈਸਟ ਓਂਟਾਰੀਓ ਵਿਖੇ ਰੌਕਲੈਂਡ ਟਾਊਨ ਵਿਖੇ ਕੀਤਾ ਗਿਆ। ਸਟਈਫ਼ਨ ਇਕ ਲੌਤੇ ਅਜਿਹੇ ਲੀਡਰ ਹਨ, ਜੋ ਮੁੱਖ ਪਾਰਟੀ ਦੇ ਉਮੀਦਵਾਰ ਹਨ ਅਤੇ ਐਤਵਾਰ ਨੂੰ ਵੀ ਕੈਂਪੇਨਿੰਗ ਕਰਦੇ ਹਨ।

ਇਸ ਐਤਵਾਰ ਲਈ ਐਨ.ਡੀ.ਪੀ. ਲੀਡਰ ਟੌਮ ਮਲਕੇਅਰ ਅਤੇ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਕਿਸੇ ਵੀ ਕੈਂਪੇਨ ਪ੍ਰੋਗਰਾਮ ਦੀ ਤਿਆਰੀ ਨਹੀਂ ਕੀਤੀ ਸੀ। ਇਸ ਮੌਕੇ ਵੀ ਮਾਈਕ ਡਫ਼ੀ ਨੂੰ ਲੈ ਕੇ ਸਟੀਫ਼ਨ ਹਾਰਪਰ ਨੂੰ ਸਵਾਲ ਕੀਤੇ ਗਏ, ਜਿਨ੍ਹਾਂ ਦੇ ਜਵਾਬ ਵਿਚ ਹਾਰਪਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਆਪਣਾ ਪੱਖ ਪਹਿਲੋਂ ਹੀ ਸਪਸ਼ਟ ਕਰ ਚੁੱਕੇ ਹਨ ਅਤੇ ਇਸ ਮਾਮਲੇ ਨਾਲ ਸੰਬੰਧੀਤ ਸਾਰੀ ਜਾਣਕਾਰੀ ਵੀ ਉਨ੍ਹਾਂ ਦੇ ਦਫ਼ਤਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਜੇਕਰ ਕੋਈ ਜਾਣਕਾਰੀ ਉਨ੍ਹਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਉਸ ਜਾਣਕਾਰੀ ਨੂੰ ਅਦਾਲਤ ਸਾਹਮਣੇ ਜ਼ਰੂਰ ਪੇਸ਼ ਕਰਨਗੇ।

Facebook Comment
Project by : XtremeStudioz