Close
Menu

ਸਟੇਨ ਦੇ ਹੱਲੇ ਰੋਕਣ ਲਈ ਕੋਹਲੀ ਵੱਲੋਂ ਵਿਰਾਟ ਅਭਿਆਸ

-- 20 February,2015

virat-kohli-shows-middle-fingure_punjabupdate

ਮੈਲਬਰਨ, 20 ਫਰਵਰੀ

ਭਾਰਤ ਦਾ ਵਿਰਾਟ ਕੋਹਲੀ ਆਪਣੇ ਬਿਹਤਰੀਨ ਸ਼ਾਟਸ ਤੇ ਨਵੇਂ ਹੇਅਰਸਟਾਈਲ ਕਾਰਨ ਇਥੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਮੈਚ ਲਈ ਅੱਜ ਉਸ ਨੇ ਨੈੱਟ ’ਤੇ ਸਪਿੰਨਰਾਂ ਖ਼ਿਲਾਫ਼ ਸਖ਼ਤ ਅਭਿਆਸ ਕੀਤਾ। ਹਾਲੇ ਸਪੱਸ਼ਟ ਨਹੀਂ ਹੈ ਕਿ ਦੱਖਣੀ ਅਫਰੀਕੀ ਟੀਮ ਪ੍ਰਬੰਧਕ ਲੈੱਗ ਸਪਿੰਨਰ ਇਮਰਾਨ ਤਾਹਿਰ ਨੂੰ ਉਤਾਰੇਗਾ ਜਾਂ ਸਪਿੰਨਰ ਐਰੌਨ ਫਾਗਿੰਸੋ ਨੂੰ। ਕੋਹਲੀ ਦੀ ਅਗਵਾਈ ਵਿੱਚ ਭਾਰਤ ਦੇ ਸਿਖ਼ਰਲੇ ´ਮ ਦੇ ਬੱਲੇਬਾਜ਼ਾਂ ਨੇ ਨੈੱਟ ’ਤੇ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿੰਨਰਾਂ ਨੂੰ ਖੇਡਿਆ। ਕੋਹਲੀ ਨੇ ਸਪਿੰਨਰਾਂ ਦੀ ਚੰਗੀ ਭੁਗਤ ਸੁਆਰੀ। ਰਿਜ਼ਰਵ ਸਪਿੰਨਰ ਅਕਸ਼ਰ ਪਟੇਲ ਤੇ ਆਫ ਸਪਿੰਨਰ ਸੁਰੇਸ਼ ਰੈਣਾ ਨੇ ਜ਼ਿਆਦਾ ਗੇਂਦਬਾਜ਼ੀ ਕੀਤੀ। ਭਾਰਤੀ ਖਿਡਾਰੀਆਂ ਨੇ ਦੋ ਗਰੁੱਪ ਬਣਾ ਕੇ ਅਭਿਆਸ ਕੀਤਾ। ਇਕ ਬੱਲੇਬਾਜ਼ ਛੇ ਗੇਂਦਾਂ ਖੇਡ ਰਿਹਾ  ਸੀ।
ਕੋਹਲੀ ਤੇ ਰਹਾਣੇ ਇਕ ਗਰੁੱਪ ਵਿੱਚ ਸਨ, ਜਿਨ੍ਹਾਂ ਨੇ ਅਕਸ਼ਰ ਤੇ ਰੈਣਾ ਨੂੰ ਖੇਡਿਆ। ਇਸ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਕੀਤੀ। ਭਾਰਤ ਦਾ ਹੋਰ ਕੋਈ ਬੱਲੇਬਾਜ਼ ਕੋਹਲੀ ਵਾਂਗ ਨਹੀਂ ਖੇਡ ਸਕਿਆ। ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਸੈਂਕੜਾ ਜੜਨ ਵਾਲੇ ਕੋਹਲੀ ਦਾ ਮਨੋਬਲ ਕਈ ਗੁਣਾ ਵਧਿਆ ੋਹੋਇਆ ਹੈ, ਜੋ ਨੈੱਟ ਅਭਿਆਸ ਦੌਰਾਨ ਸਪੱਸ਼ਟ ਨਜ਼ਰ ਆ ਰਿਹਾ ਸੀ। ਭਾਰਤੀ ਟੀਮ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਭੁਵਨੇਸ਼ਵਰ ਕੁਮਾਰ ਫਿੱਟ ਹੈ ਅਤੇ ਚੋਣ ਲਈ ਉਪਲਬਧ ਹੈ। ਹਾਲਾਂਕਿ ਉਹ ਨੈੱਟ ’ਤੇ ਅਭਿਆਸ ਦੌਰਾਨ ਅੱਜ ਵੀ ਲੈਅ ਵਿੱਚ ਨਜ਼ਰ ਨਹੀਂ ਆਇਆ। ਉਸ ਨੇ ਰੈਣਾ ਨੂੰ ਛੱਡ ਕੇ ਹੋਰ ਕਿਸੇ ਵੀ ਸਿਖਰਲੇ ´ਮ ਦੇ ਬੱਲੇਬਾਜ਼ ਲਈ ਗੇਂਦਬਾਜ਼ੀ ਨਹੀਂ ਕੀਤੀ। ਰੈਣਾ ਨੇ ਗੇਂਦਬਾਜ਼ੀ ਤੇ ਫੀਲਡਿੰਗ ਬਾਅਦ ਬੱਲੇਬਾਜ਼ੀ ਦਾ ਵੀ ਅਭਿਆਸ ਕੀਤਾ। ਭੁਵੀ ਨੇ ਪਹਿਲਾਂ ਅਕਸ਼ਰ ’ਤੇ ਗੇਂਦਬਾਜ਼ੀ ਕੀਤੀ ਪਰ ਉਸ ਦੀ ਉਹ ਰਫ਼ਤਾਰ ਨਹੀਂ ਸੀ ਕਿ ਉਹ ਪ੍ਰੇਸ਼ਾਨ ਕਰ ਸਕਦਾ। ਭਾਰਤੀ ਟੀਮ ਨੇ 16ਵੇਂ ਖਿਡਾਰੀ ਵਜੋਂ ਤੇਜ਼ ਗੇਂਦਬਾਜ਼ ਧਵਲ ਕੁਲਕਰਣੀ ਨੂੰ ਰੱਖਿਆ ਹੈ। ਭੁਵੀ ਜੇਕਰ ਪੂਰੀ ਤਰ੍ਹਾਂ ਫਿੱਟ ਹੁੰਦਾ ਤਾਂ 16ਵਾਂ ਖਿਡਾਰੀ ਟੀਮ ਵਿੱਚ ਨਾ ਹੁੰਦਾ ਕਿਉਂਕਿ ਆਈਸੀਸੀ ਸਿਰਫ਼ 15 ਖਿਡਾਰੀਆਂ ਦਾ ਭੁਗਤਾਨ ਕਰਦੀ ਹੈ। ਧਵਲ ਨੇ ਭੁਵਨੇਸ਼ਵਰ ’ਤੇ ਜ਼ਿਆਦਾ ਗੇਂਦਬਾਜ਼ੀ ਕੀਤੀ।
ਮੈਲਬਰਨ:ਭਾਰਤੀ ਬੱਲੇਬਾਜ਼ਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੇਲ ਸਟੇਨ ਪੂਰੀ ਤਰ੍ਹਾਂ ਫਿੱਟ ਦਿਖ ਰਿਹਾ ਹੈ ਅਤੇ ਵਿਸ਼ਵ ਕੱਪ ਦੇ ਭਾਰਤ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਪੂਲ ਮੈਚ ਵਿੱਚ ਵਿਰਾਟ ਕੋਹਲੀ ਤੇ ਉਸ ਦੇ ਸਾਥੀ ਬੱਲੇਬਾਜ਼ਾਂ ਲਈ ਕਹਿਰ ਬਣਨ ਲਈ ਤਿਆਰ ਹੈ। ਸਟੇਨ ਨੇ ਅੱਜ ਆਮ ਦਿਨਾਂ ਵਾਂਗ ਅਭਿਆਸ ਕੀਤਾ। ਉਧਰ ਬੱਲੇਬਾਜ਼ ਡੇਵਿਡ ਮਿੱਲਰ ਨੇ ਆਪਣੀ ਬੱਲੇਬਾਜ਼ੀ ਵਿੱਚ ਸੁਧਾਰ ਲਈ ਬਿਲਕੁਲ ਨਵਾਂ ਤਰੀਕਾ ਅਪਨਾਇਆ ਹੈ। ਮੈਲਬਰਨ ਕ੍ਰਿਕਟ ਗਰਾਊਂਡ (ਐਮਸੀਜੀ) ਦੇ ਨੈੱਟ ’ਤੇ ਵਿਸਫੋਟਕ ਬੱਲੇਬਾਜ਼ ਮਿੱਲਰ ਨੂੰ ਥਰੋਅਡਾਊਨ ਵਿੱਚ ਸਟੰਪ ਦਾ ਉਪਯੋਗ ਬੱਲੇ ਦੇ ਰੂਪ ਵਿੱਚ ਕਰਦੇ ਦੇਖਿਆ ਗਿਆ। ਉਸ ਨੇ ਜ਼ਿਆਦਾ ਗੇਂਦਾਂ ਸਟੰਪ ਨਾਲ ਖੇਡੀਆਂ। ਮਿੱਲਰ ਭਾਵੇਂ ਸਟੰਪ ਨਾਲ ਬੱਲੇਬਾਜ਼ੀ ਕਰ ਰਿਹਾ ਸੀ ਪਰ ਉਹ ਇਕ ਵਾਰ ਵੀ ਹਿੱਟ ਕਰਨ ਤੋਂ ਨਹੀਂ ਖੁੰਝਿਆ।
ਸਟੇਨ ਨੇ ਅੱਜ ਨੈੱਟ ’ਤੇ ਗੇਂਦਬਾਜ਼ੀ ਕੀਤੀ। ਉਸ ਨੇ ਅੱਧੇ ਘੰਟੇ ਤੋਂ ਵੀ ਵੱਧ ਸਮੇਂ ਤਕ ਹਾਸ਼ਿਮ ਅਮਲਾ, ਕਵਿੰਡਨ ਡੀਕਾਕ ਅਤੇ ਡੇਵਿਡ ਮਿੱਲਰ ’ਤੇ ਗੇਂਦਬਾਜ਼ੀ ਕੀਤੀ। ਉਸ ਨੇ ਬਾਊਂਸਰ ਸੁੱਟ ਕੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦੀ ਪ੍ਰੀਖਿਆ ਲਈ। ਡੀਕਾਕ ਸ਼ਾਰਟ ਪਿੱਚ ਗੇਂਦ ਤੋਂ ਖੁੰਝ ਗਿਆ, ਜੋ ਉਸ ਦੇ ਪੇਟ ਵਿੱਚ ਲੱਗੀ। ਇਸ ਕਾਰਨ ਉਹ ਦਰਦ ਨਾਲ ਚੀਕ ਉੱਠਿਆ। ਸਟੇਨ ਤੁਰੰਤ ਉਸ ਕੋਲ ਗਿਆ ਅਤੇ ਉਸ ਦੇ ਠੀਕ ਹੋਣ ਬਾਰੇ ਕਹਿਣ ’ਤੇ ਉਸ ਨੇ ਮੁੜ ਗੇਂਦਾਂ ਸੁੱਟਣੀਆਂ ਸ਼ੁਰੂ ਕੀਤੀਆਂ।
ਇਸ ਦੌਰਾਨ ਵਰਨੌਨ ਫਿਲੈਂਡਰ ਨੇ ਅੱਜ ਨੈੱਟ ’ਤੇ ਗੇਂਦਬਾਜ਼ੀ ਨਹੀਂ ਕੀਤੀ ਜਦੋਂ ਕਿ ਮੋਰਨ ਮੌਰਕਲ ਨੇ ਕਸਰਤ ’ਤੇ ਜ਼ਿਆਦਾ ਧਿਆਨ ਦਿੱਤਾ। ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਮੈਚ ਦੀ ਸਥਿਤੀ ਦੇ ਅਨੁਕੂਲ ਅਭਿਆਸ ਕੀਤਾ। ਜੇਪੀ ਡੂਮਿਨੀ ਨੇ ਫੀਲਡਿੰਗ ਦਾ ਅਭਿਆਸ ਕੀਤਾ।

 

Facebook Comment
Project by : XtremeStudioz