Close
Menu

ਸਟੇਫੀ ਦਾ ਰਿਕਾਰਡ ਤੋੜ ਸਕਦੀ ਹੈ ਸੇਰੇਨਾ : ਨਵਰਾਤਿਲੋਵਾ

-- 07 January,2014

ਐਡੀਲੇਡ- ਮਹਾਨ ਟੈਨਿਸ ਖਿਡਾਰੀ ਮਾਰਟੀਨਾ ਨਵਰਾਤਿਲੋਵਾ ਦਾ ਮੰਨਣਾ ਹੈ ਕਿ ਸਟਾਰ ਖਿਡਾਰੀ ਸੇਰੇਨਾ ਵਿਲੀਅਮਜ਼ ਸਟੇਫੀ ਗ੍ਰਾਫ ਨੂੰ ਪਛਾੜ ਕੇ ਓਪਨ ਯੁਗ ਦੀ ਸਭ ਤੋਂ ਸਫਲ ਗ੍ਰੈਂਡਸਲੈਮ ਸਿੰਗਲਜ਼ ਚੈਂਪੀਅਨ ਬਣ ਸਕਦੀ ਹੈ।
ਨਵਰਾਤਿਲੋਵਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਦੀ ਸੇਰੇਨਾ ਇਸ ਮਹੀਨੇ ਮੈਲਬੋਰਨ ‘ਚ ਸ਼ੁਰੂ ਹੋ ਰਹੇ ਆਸਟ੍ਰੇਲੀਆਈ ਓਪਨ ਦੇ ਨਾਲ 18 ਗ੍ਰੈਂਡਸਲੈਮ ਸਿੰਗਲਜ਼ ਖਿਤਾਬ ਦੀ ਉਨ੍ਹਾਂ ਦੀ ਬਰਾਬਰੀ ਕਰ ਲਵੇਗੀ ਅਤੇ ਇਸ ਤੋਂ ਬਾਅਦ ਉਹ ਸਟੇਫੀ ਦੇ 22 ਖਿਤਾਬ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦੇਵੇਗੀ।
ਨਵਰਾਤਿਲੋਵਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜੇ ਉਸ ਦੀ ਸਿਹਤ ਠੀਕ ਰਹਿੰਦੀ ਹੈ ਤਾਂ ਇਸ ‘ਚ ਕੋਈ ਸ਼ੱਕ ਨਹੀਂ ਕਿ ਉਹ 20 ਤੋਂ ਵੱਧ ਖਿਤਾਬ ਜਿੱਤ ਸਕਦੀ ਹੈ।
ਦੁਨੀਆ ਦੀ ਨੰਬਰ ਇਕ ਖਿਡਾਰੀ ਸੇਰੇਨਾ ਨੇ ਹੁਣ ਤੱਕ 17 ਸਿੰਗਲਜ਼ ਗ੍ਰੈਂਡਸਲੈਮ ਖਿਤਾਬ ਜਿੱਤੇ ਹਨ। ਓਪਨ ਯੁਗ ‘ਚ ਸੇਰੇਨਾ ਤੋਂ ਵੱਧ ਗ੍ਰੈਂਡਸਲੈਮ ਸਿੰਗਲਜ਼ ਖਿਤਾਬ ਨਵਰਾਤਿਲੋਵਾ ਅਤੇ ਕ੍ਰਿਸ ਐਵਰਟ (ਦੋਵੇਂ 18) ਅਤੇ ਸਟੇਫੀ ਨੇ ਹੀ ਜਿੱਤੇ ਹਨ।

Facebook Comment
Project by : XtremeStudioz