Close
Menu

ਸਟ੍ਰਾਸ ਚੁਣਨਗੇ ਇੰਗਲੈਂਡ ਦਾ ਕੋਚ :ECB

-- 13 May,2015

ਲੰਡਨ¸ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ) ਨੇ ਨਵੇਂ ਮੁਖੀ ਗੋਲਿਨ ਗ੍ਰੇਵਸ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੀ ਚੋਣ ਸਾਬਕਾ ਕਪਤਾਨ ਤੇ ਇੰਗਲੈਂਡ ਕ੍ਰਿਕਟ ਦੇ ਨਵੇਂ ਨਿਰਦੇਸ਼ਕ ਐਂਡ੍ਰਿਊ ਸਟ੍ਰਾਸ ਕਰਨਗੇ।
ਸਾਬਕਾ ਕਪਤਾਨ ਸਟ੍ਰਾਸ ਨੂੰ ਪਿਛਲੇ ਸ਼ਨੀਵਾਰ ਇੰਗਲੈਂਡ ਦਾ ਨਵਾਂ ਨਿਰਦੇਸ਼ਕ ਚੁਣਿਆ ਗਿਆ ਸੀ ਤੇ ਇਸ ਭੂਮਿਕਾ ਵਿਚ ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਮੁਅੱਤਲ ਕੋਚ ਪੀਟਰ ਮੂਰੇਸ ਦੀ ਜਗ੍ਹਾ ਖਰਾਬ ਦੌਰ ਵਿਚੋਂ ਲੰਘ ਰਹੀ ਟੀਮ ਲਈ ਨਵੇਂ ਮੁੱਖ ਕੋਚ ਨੂੰ ਚੁਣਨਾ ਹੋਵੇਗਾ।
ਵੱਡੇ ਉਲਟਫੇਰ ਦੇ ਦੌਰ ਵਿਚੋਂ ਲੰਘ ਰਹੀ ਈ. ਸੀ. ਬੀ. ਦੇ ਨਵੇਂ ਮੁਖੀ ਗ੍ਰੇਵਸ ਵੀਰਵਾਰ ਨੂੰ ਆਪਣਾ ਕਾਰਜਕਾਰ ਸੰਭਾਲਣਗੇ। ਮੰਨਿਆ ਜਾ ਰਿਹਾ ਹੈ ਕਿ ਯਾਰਕਸ਼ਾਇਰ ਦੇ ਕੋਚ ਜੇਸਨ ਗਿਲੇਪਸੀ ਨੂੰ ਇੰਗਲੈਂਡ ਦਾ ਨਵਾਂ ਕੋਚ ਬਣਾਇਆ ਜਾ ਸਕਦਾ ਹੈ ਪਰ ਉਨ੍ਹਾਂ ਨੇ ਸਾਫ ਕੀਤਾ ਕਿ ਕੋਚ ਦੀ ਚੋਣ ਸਟ੍ਰਾਸ ਦੇ ਹੱਥਾਂ ਵਿਚ ਹੈ। ਗ੍ਰੇਵਸ ਨੇ ਕਿਹਾ ਕਿ ਕੋਚ ਚੁਣਨ ਦਾ ਕੰਮ ਸਟ੍ਰਾਸ ਕਰਨਗੇ ਤੇ ਆਪਣੇ ਹਿਸਾਬ ਨਾਲ ਟੀਮ ਨੂੰ ਨਵੀਂ ਦਿਸ਼ਾ ਦੇਣਗੇ।

Facebook Comment
Project by : XtremeStudioz