Close
Menu

ਸਟੰਟ ਸੀਨ ਕਰਦੇ ਦੌਰਾਨ ਸੰਜੈ ਦੱਤ ਜ਼ਖਮੀ, ਸਿਰ ‘ਚ ਲੱਗੀ ਸੱਟ

-- 04 March,2017

ਮੁੰਬਈ— ਬਾਲੀਵੁੱਡ ਸਟਾਰ ਸੰਜੈ ਦੱਤ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਮੁੰਨਾਬਾਈ ਐਮ.ਬੀ.ਬੀ.ਐਸ. ਫੇਮ ਅਦਾਕਾਰ ਉਮੰਗ ਕੁਮਾਰ ਦੀ ਫਿਲਮ ”ਭੂਮੀ” ਲਈ ਐਕਸ਼ਨ ਸੀਨ ਹੇਤੂ ਸਟੰਟ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਦਾ ਸਿਰ ਪੋਲ ਨਾਲ ਟਕਰਾਅ ਗਿਆ। ਸ਼ੂਟਿੰਗ ਖਤਮ ਹੋਣ ਦੇ ਬਾਅਦ ਜਾਂਚ ਦੇ ਲਈ ਸੰਜੈ ਦੱਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਹੈ।

ਯੂਨਿਟ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਸੰਜੈ ਦੱਤ ”ਭੂਮੀ” ਫਿਲਮ ‘ਚ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਸ਼ਰਦ ਕੇਲਕਰ ਦੇ ਨਾਲ ਫਿਲਮ ਦੇ ਇਕ ਸੀਨ ‘ਚ ਸਟੰਟ ਸ਼ੂਟ ਕਰ ਰਹੇ ਸੀ। ਇਸ ਦੌਰਾਨ ਪੋਲ ਉਨ੍ਹਾਂ ਦੇ ਸਿਰ ਨਾਲ ਟਕਰਾਅ ਗਿਆ। ਪਰੇਸ਼ਾਨ ਯੂਨਿਟ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ।
ਉਮੰਗ ਕੁਮਾਰ ਨੇ ਦੱਸਿਆ ਕਿ ਸ਼ੂਟਿੰਗ ਖਤਮ ਹੋਣ ਦੇ ਬਾਅਦ ਸੰਜੈ ਦੱਤ ਹਸਪਤਾਲ ਜਾਣ ਨੂੰ ਰਾਜ਼ੀ ਹੋਏ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਨਿਰਮਾਤਾ ਸੰਦੀਪ ਸਿੰਘ ਨੇ ਸੰਜੈ ਦੱਤ ਨੂੰ ਸ਼ੂਟਿੰਗ ਬੰਦ ਕਰਨ ਦੀ ਗੱਲ ਕਹੀ, ਪਰ ਉਹ ਸ਼ਾਟ ਪੂਰਾ ਕਰਨ ਦੀ ਜਿਦ ‘ਤੇ ਅੜੇ ਰਹੇ। ਬਾਅਦ ‘ਚ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਆਇਆ ਗਿਆ। ਕੁਝ ਦਿਨ ਪਹਿਲਾਂ ਆਗਰਾ ‘ਚ ਭੀੜ ਦੇ ਬੇਕਾਬੂ ਹੋਣ ਦੇ ਕਾਰਨ ਇਸ ਫਿਲਮ ਦੀ ਸ਼ੂਟਿੰਗ ਰੋਕਣੀ ਪਈ ਸੀ।
Facebook Comment
Project by : XtremeStudioz