Close
Menu

ਸਤਿਅਮ ਘੁਟਾਲਾ: ਰਾਮਲਿੰਗਾ ਰਾਜੂ ਸਮੇਤ 10 ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਕੱਲ੍ਹ

-- 09 April,2015

ਨਵੀਂ ਦਿੱਲੀ, ਸਤਿਅਮ ਕੰਪਿਊਟਰ ਸਰਵਿਸੇਜ ਲਿਮਿਟੇਡ (ਐਸਸੀਐਸਐਲ) ‘ਚ ਕਰੋੜਾਂ ਰੁਪਏ ਦੇ ਘੋਟਾਲੇ ‘ਚ ਰਾਮਲਿੰਗਾ ਰਾਜੂ ਸਮੇਤ ਸਾਰੇ 10 ਆਰੋਪੀਆਂ ਨੂੰ ਦੋਸ਼ੀ ਮੰਨਿਆ ਗਿਆ ਹੈ। ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕਰੇਗੀ ਜਿਸਦੀ ਜਾਂਚ ਸੀਬੀਆਈ ਨੇ ਕੀਤੀ ਹੈ। ਸਾਰੇ ਆਰੋਪੀਆਂ ਨੂੰ ਆਈਪੀਸੀ ਦੀ ਧਾਰਾ 120ਬੀ ਤੇ 420 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ। ਰਾਮਲਿੰਗਾ ਰਾਜੂ ‘ਤੇ ਧਾਰਾ 409 ਦੇ ਇਲਜ਼ਾਮ ਵੀ ਸਾਬਤ ਹੋਏ ਹਨ। ਦੇਸ਼ ਦਾ ਸਭ ਤੋਂ ਵੱਡਾ ਧੋਖਾਧੜੀ ਦਾ ਮਾਮਲਾ 7 ਜਨਵਰੀ, 2009 ਨੂੰ ਤਦ ਸਾਹਮਣੇ ਆਇਆ, ਜਦੋਂ ਕੰਪਨੀ ਦੇ ਫਾਊਂਡਰ ਤੇ ਚੇਅਰਮੈਨ ਪ੍ਰਧਾਨ ਬੀ ਰਾਮਲਿੰਗਾ ਰਾਜੂ ਨੇ ਕਥਿਤ ਤੌਰ ‘ਤੇ ਆਪਣੀ ਕੰਪਨੀ ਦੇ ਬਹੀਖਾਤੇ ‘ਚ ਹੇਰਾਫੇਰੀ ਤੇ ਸਾਲਾਂ ਤੱਕ ਕਰੋੜਾਂ ਰੁਪਏ ਦਾ ਮੁਨਾਫ਼ਾ ਵਧਾ – ਚੜਾਕੇ ਵਿਖਾਉਣ ਦੀ ਗੱਲ ਕਬੂਲ ਕੀਤੀ। ਆਪਣੇ ਭਰਾ ਰਾਮਾ ਰਾਜੂ ਤੇ ਹੋਰ ਦੇ ਨਾਲ ਫਰਜੀਵਾੜੇ ਦੀ ਗੱਲ ਕਥਿਤ ਤੌਰ ‘ਤੇ ਸਵੀਕਾਰ ਕਰਨ ਤੋਂ ਬਾਅਦ ਆਂਧਰਾ ਪ੍ਰਦੇਸ਼ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਨੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ।

Facebook Comment
Project by : XtremeStudioz