Close
Menu

ਸਥਾਨਕ ਸਰਕਾਰਾਂ ਵੱਲੋਂ ਨਗਰ ਨਿਗਮ ਬਠਿੰਡਾ ਦੀਆਂ ਏਮਜ਼ ਵੱਲ ਬਣਦੀਆਂ ਫੀਸਾਂ ਮੁਆਫ ਕਰਨ ਦਾ ਫੈਸਲਾ

-- 27 December,2018

ਨਗਰ ਕੌਂਸਲ ਬਲਾਚੌਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ 6 ਏਕੜ ਜ਼ਮੀਨ ਦੇਣ ਨੂੰ ਵੀ ਦਿੱਤੀ ਮਨਜ਼ੂਰੀ
ਚੰਡੀਗੜ•, 27 ਦਸੰਬਰ :
ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀਆਂ ਨਗਰ ਨਿਗਮ ਬਠਿੰਡਾ ਵੱਲ ਫੀਸਾਂ ਅਤੇ ਹੋਰ ਚਾਰਜਿਜ ਦੀਆਂ ਬਣਦੀਆਂ ਦੇਣਦਾਰੀਆਂ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ•ਾਂ ਬਲਾਚੌਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਬਣਾਉਣ ਲਈ ਨਗਰ ਕੌਂਸਲ ਬਲਾਚੌਰ ਦੀ 6 ਏਕੜ ਜ਼ਮੀਨ ਮਾਰਕੀਟ ਰੇਟ ਦੇਣ ਦੀ ਪ੍ਰਵਾਨਗੀ ਦਿੱਤੀ ਗਈ।ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ।
ਸ ਸਿੱਧੂ ਨੇ ਦੱਸਿਆ ਬਠਿੰਡਾ ਵਿਖੇ ਬਣਨ ਜਾ ਰਹੇ ਏਮਜ਼ ਵੱਲ ਨਕਸ਼ੇ, ਸੀ.ਐਲ.ਯੂ., ਆਦਿ ਸਮੇਤ ਨਗਰ ਨਿਗਮ ਬਠਿੰਡਾ ਦੀਆਂ ਬਣਦੀਆਂ ਫ਼ੀਸਾਂ ਮੁਆਫ ਕਰ ਦਿੱਤੀਆਂ ਹਨ ਤਾਂ ਜੋ ਪ੍ਰਾਜੈਕਟ ਨੂੰ ਕੋਈ ਦਿੱਕਤ ਨਹੀਂ ਆਵੇ।ਇਹ ਕਰੀਬ 5 ਕਰੋੜ ਰੁਪਏ ਦੇ ਚਾਰਜਿਜ ਬਣਦੇ ਸਨ।
ਉਨ•ਾਂ ਅੱਗੇ ਦੱਸਿਆ ਕਿ ਇਸੇ ਤਰ•ਾਂ ਨਗਰ ਕੌਂਸਲ ਬਲਾਚੌਰ ਅਧੀਨ ਆਉਂਦੀ 6 ਏਕੜ ਜ਼ਮੀਨ ਮਾਰਕੀਟ ਰੇਟ ਉਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ ਮਨਜ਼ੂਰ ਕਰ ਦਿੱਤੀ ਹੈ।

Facebook Comment
Project by : XtremeStudioz