Close
Menu

ਸਥਾਪਨਾ ਦਿਵਸ ਸਮਾਗਮ ਨੂੰ ਸਿਆਸੀ ਰੈਲੀ ਬਣਾੳੁਣਾ ਗਲਤ: ਬੀਰਦਵਿੰਦਰ

-- 19 June,2015

ਪਟਿਆਲਾ, 19 ਜੂਨ
ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਹਾੜੇ ਨੂੰ ਅਕਾਲੀ-ਭਾਜਪਾ ਗੱਠਜੋੜ ਦੀ ਸਿਆਸੀ ਰੈਲੀ ਬਣਾ ਕੇ ਪੇਸ਼ ਕਰਨਾ, ਅਾਨੰਦਪੁਰ ਸਾਹਿਬ ਦੀ ਸਥਾਪਨਾ ਦੇ ਵਾਸਤਵਿਕ ਭਾਵ ਨਾਲ ਵਿਸਾਹਘਾਤ ਕਰਨ ਦੇ ਤੁੱਲ  ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਇਥੇ ਕਰਦਿਅਾਂ ਕਿਹਾ ਕਿ ਸਿੱਖ ਧਰਮ ਦੇ ਮੁਕੱਦਸ ਅਸੂਲਾਂ ਦੀ ਬੇਹੁਰਮਤੀ ਦਾ ਖ਼ਮਿਆਜ਼ਾ ਬਾਦਲ ਪਰਿਵਾਰ ਨੂੰ ਭੁਗਤਣਾ ਹੀ ਪਵੇਗਾ| ਉਨ੍ਹਾਂ ਦਾ ਕਹਿਣਾ ਸੀ ਕਿ  ਗੁਰੁੂ ਦੀਆਂ ਗੋਲਕਾਂ ਦਾ ਸਿਆਸੀ ਆਸ਼ਿਆਂ ਲਈ ਦੁਰਉਪਯੋਗ ਕਰਨਾ ਅਤੇ ਗੁਰੁੂ ਗੋਲਕਾਂ ਦੇ ਆਸਰੇ ਸਜਾਈਆਂ ਸਿੱਖ ਪੰਥ ਦੀਆਂ ਸਟੇਜਾਂ ਨੂੰ ਭਾਜਪਾਈਆਂ ਦੇ ਸਪੁਰਦ ਕਰਨਾ ਅਤੇ ਸਿੱਖ ਪੰਥ ਦੇ ਧਾਰਮਿਕ ਵਰਤਾਰਿਆਂ ਦੇ ਸਿਆਸੀਕਰਨ ਕੀਤੇ ਜਾਣ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ|

Facebook Comment
Project by : XtremeStudioz