Close
Menu

ਸਥਿਰ ਸਮਾਜਾਂ ‘ਚ ਵੀ ਹੋ ਸਕਦੇ ਹਨ ਦੰਗੇ : ਸਿੰਗਾਪੁਰ ਪ੍ਰਧਾਨ ਮੰਤਰੀ

-- 24 December,2013

ਸਿੰਗਾਪੁਰ,24 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਇਨ ਲੂੰਗ ਨੇ ਮੰਗਲਵਾਰ ਨੂੰ ਕਿਹਾ ਕਿ 8 ਦਸੰਬਰ ਦਾ ਦੰਗਾ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਸਥਿਰ ਸਮਾਜਾਂ ‘ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਹਨ। ਲੂੰਗ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਇਹ ਪਤਾ ਲਗਾਉਣ ਦੀ ਹੈ ਕਿ ਕਿਸ ਤਰ੍ਹਾਂ ਇਹ ਦੰਗਾ ਹੋਇਆ ਅਤੇ ਇਹ ਪੱਕਾ ਕਰਨਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਨਾ ਹੋਣ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਪਿਛਲੇ 40 ਸਾਲ ‘ਚ ਸਭ ਤੋਂ ਭਿਆਨਕ ਦੰਗਾ ਸੀ ਅਤੇ ਇਸ ਨੇ ਲੋਕਾਂ ਨੂੰ ਯਾਦ ਦਿਵਾਇਆ ਹੈ ਕਿ ਸਥਿਰ ਸਮਾਂਜਾਂ ‘ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਸੰਸਾਧਨ ਵਧਾ ਕੇ ਅਤੇ ਕੈਮਰਿਆਂ ਨਾਲ ਅਧਿਕਾਰੀਆਂ ਨੂੰ ਲੈਸ ਕਰਨ ਵਰਗੀਆਂ ਤਕਨੀਕੀਆਂ ਦਾ ਉਪਯੋਗ ਕਰਕੇ ਪੁਲਸ ਫੋਰਸ ਨੂੰ ਮਜ਼ਬੂਤ ਕਰਨ ਵਰਗੇ ਤਰੀਕਿਆਂ ‘ਤੇ ਵਿਚਾਰ ਕਰ ਰਿਹਾ ਹੈ। ਲੂੰਗ ਨੇ 38 ਸੁਰੱਖਿਆਕਰਮੀਆਂ ਦੀ ਗੱਲ ਸੁਣੀ ਜੋ ਇਕ ਭਾਰਤੀ ਨਾਗਰਿਕ ਦੇ ਹਾਦਸੇ ਤੋਂ ਬਾਅਦ ਲਿਟਿਲ ਇੰਡੀਆ ‘ਚ ਭੜਕੇ ਦੰਗੇ ‘ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਪਹੁੰਚੇ ਸਨ। ਦੰਗਿਆਂ ਲਈ ਸ਼ੁੱਕਰਵਾਰ ਨੂੰ 25 ਭਾਰਤੀ ਨਾਗਰਿਕਾਂ ਨੂੰ ਅਦਾਲਤਾਂ ‘ਚ ਦੋਸ਼ੀ ਕਰਾਰ ਦਿੱਤਾ ਜਾਵੇਗਾ। ਉਹ 7 ਸਾਲ ਤੱਕ ਦੀ ਕੈਦ ਅਤੇ ਕੋੜੇ ਮਾਰੇ ਜਾਣ ਦੀ ਸਜ਼ਾ ਭੁਗਤ ਸਕਦੇ ਹਨ।

Facebook Comment
Project by : XtremeStudioz