Close
Menu

ਸਦਨ ‘ਚ ਵਿਵਸਥਾ ਕਾਇਮ ਕਰਨ ਤੋਂ ਬਾਅਦ ਹੀ ਕਾਰਵਾਈ ਚਲਾਏ- ਅਡਵਾਨੀ

-- 08 August,2013

006_lk_advani

ਨਵੀਂ ਦਿੱਲੀ-8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਇਕਜੁਟ ਆਂਧਰਾ ਦੇ ਮੁੱਦੇ ‘ਤੇ ਸੱਤਾਧਾਰੀ ਕਾਂਗਰਸ ਦੇ ਕੁਝ ਮੈਂਬਰਾਂ ਦੇ ਹੰਗਾਮੇ ਤੋਂ ਦੁਖੀ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਪਹਿਲੇ ਸਦਨ ‘ਚ ਵਿਵਸਥਾ ਕਾਇਮ ਕੀਤੀ ਜਾਵੇ ਅਤੇ ਉਦੋਂ ਕਾਰਵਾਈ ਚਲਾਈ ਜਾਵੇਗੀ। ਹੰਗਾਮੇ ਦੇ ਬਾਵਜੂਦ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਵੱਲੋਂ ਸਦਨ ਦੀ ਕਾਰਵਾਈ ਚਲਾਈ ਜਾਣ ‘ਤੇ ਅਡਵਾਨੀ ਨੇ ਕਿਹਾ,”ਅੱਜ ਤੱਕ ਸਦਨ ‘ਚ ਅਜਿਹੀ ਸਥਿਤੀ ਨਹੀਂ ਦੇਖਣ ਨੂੰ ਮਿਲੀ ਜਦੋਂ ਸਦਨ ਦਾ ਨੇਤਾ ਹਾਜ਼ਰ ਨਾ ਹੋਵੇ, ਸੰਸਦੀ ਕਾਰਜ ਮੰਤਰੀ ਨਾ ਹੋਵੇ, ਸਰਕਾਰੀ ਪੱਖ ਦੇ ਲੋਕ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਰਹੇ ਹੋਣ ਅਤੇ ਮੀਰਾ ਸਦਨ ਚਲਾਈ ਜਾ ਰਹੀ ਹੋਵੇ।” ਉਨ੍ਹਾਂ ਨੇ ਕਿਹਾ,”ਇੰਨੇ ਸਾਲਾਂ ਤੋਂ ਮੈਂ ਸੰਸਦ ਮੈਂਬਰਾਂ ਹਾਂ ਪਰ ਅਜਿਹੀ ਸਥਿਤੀ ਨਹੀਂ ਦੇਖੀ। ਪਹਿਲੇ ਸਦਨ ‘ਚ ਵਿਵਸਥਾ ਕਾਇਮ ਕੀਤੀ ਜਾਵੇ ਅਤੇ ਫਿਰ ਕਾਰਵਾਈ ਚਲਾਈ ਜਾਵੇ।”
ਰਾਜਦ ਦੇ ਪ੍ਰਭੂਨਾਥ ਸਿੰਘ, ਸਪਾ ਦੇ ਸ਼ੈਲੇਂਦਰ ਕੁਮਾਰ, ਅਕਾਲੀ ਦਲ ਦੇ ਹਰਸਿਮਰਤ ਅਤੇ ਬਾਦਲ ਸਮੇਤ ਕਈ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ। ਲੋਕ ਸਭਾ ਦੀ ਸਪੀਕਰ ਨੇ ਇਸ ਤੋਂ ਬਾਅਦ ਲੋਕਸਭਾ ਦੀ ਕਾਰਵਾਈ 11.25 ਵਜੇ ‘ਤੇ ਦੁਪਹਿਰ 12 ਤੱਕ ਮੁਲਤਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨ ਦੀ ਤਰ੍ਹਾਂ ਵੀ ਤੇਲੰਗਾਨਾ ਦਾ ਵਿਰੋਧ ਕਰ ਰਹੇ ਤੇਦੇਪਾ ਦੇ ਮੈਂਬਰ ਆਸਨ ਦੇ ਸਾਹਮਣੇ ਅਤੇ ਸੀਮਾਂਰਧ ਖੇਤਰ ਦੇ ਕਾਂਗਰਸ ਦੇ ਕੁਝ ਮੈਂਬਰ ਮੋਹਰੀ ਲਾਈਨਾਂ ‘ਚ ਆ ਕੇ ‘ਇਕਜੁਟ ਆਂਧਰਾ ਪ੍ਰਦੇਸ਼’ ਦੇ ਪੱਖ ‘ਚ ਨਾਅਰੇ ਲਾ ਰਹੇ ਸਨ।

Facebook Comment
Project by : XtremeStudioz