Close
Menu

ਸਨਰਾਈਜ਼ਰਜ਼ ਅੱਗੇ ਪੰਜਾਬ ਦੇ ਸ਼ੇਰ ਹੋਏ ਢੇਰ

-- 28 April,2015

ਐਸ ਏ ਐਸ ਨਗਰ (ਮੁਹਾਲੀ),  ਸਥਾਨਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐੱਸ ਬਿੰਦਰਾ ਕ੍ਰਿਕਟ ਸਟੇਡੀਅਮ ਪੰਜਾਬ ਮੁਹਾਲੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਆਈਪੀਐੱਲ ਟੀ-20 ਮੈਚ ਦੌਰਾਨ ਡੇਵਿਡ ਵਾਰਨਰ ਦੀਆਂ 58 ਦੌੜਾਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਦੌੜਾਂ ਫ਼ਰਕ ਨਾਲ ਮੈਚ ਜਿੱਤ ਲਿਆ।
ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ ਤੇ ਪੰਜਾਬ ਲਈ 151 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੂਜੇ ਓਵਰ ਦੀ ਪੰਜਵੀਂ ਗੇਂਦ ਤੇ ਜੌਨਸਨ ਦੀ ਗੇਂਦ ’ਤੇ ਵਿਜੈ ਨੇ  ਸ਼ਿਖਰ ਧਵਨ ਦੀ ਵਿਕਟ ਲੈ ਕੇ ਹੈਦਰਾਬਾਦ ਦੀ ਟੀਮ ਨੂੰ ਪਹਿਲਾ ਝਟਕਾ ਦਿੱਤਾ। ਡੇਵਿਡ ਵਾਰਨਰ ਨੇ ਆਪਣਾ ਅਰਧ ਸੈਂਕੜਾ 35 ਗੇਂਦਾਂ ਵਿੱਚ 9 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਪੂਰਾ ਕੀਤਾ। ਓਝਾ ਨੇ 28 ਤੇ ਹੈਨਰੀਕਸ ਨੇ 30 ਰਨ ਬਣਾਏ। ਹੈਦਰਾਬਾਦ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 150 ਦੌਡ਼ਾਂ ਹੀ ਬਣਾ ਸਕੀ।  ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ 151 ਦੌੜਾਂ ਦੇ ਰੱਖੇ ਟੀਚੇ ਨੂੰ ਸਰ ਕਰਨ ਪਹੁੰਚੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੀ ਸ਼ੁਰੂਆਤ ਕੁਝ ਚੰਗੀ ਨਹੀਂ ਰਹੀ। ਉਸ ਦੇ ਸਲਾਮੀ ਬੱਲੇਬਾਜ਼ ਮਨਨ ਵੋਹਰਾ ਸਿਰਫ਼ 05 ਦੌੜਾਂ ਬਣਾ ਕੇ ਹੀ ਟ੍ਰੈਂਟ ਬੋਲਟ ਦੀ ਗੇਂਦ ਉੱਤੇ ਬੋਲਡ ਹੋ ਗਿਆ। ਇਸੇ ਤਰ੍ਹਾਂ ਸ਼ਾਨ ਮਾਰਸ਼ ਸਿਰਫ਼ 01 ਦੌੜ ਬਣਾ ਕੇ ਭੁਵਨੇਸ਼ਵਰ ਦੀ ਗੇਂਦ ਉੱਤੇ ਬੋਲਡ ਹੋ ਗਿਆ। ਪੰਜਾਬ ਨੂੰ ਵੱਡਾ ਝਟਕਾ ਰਿਧੀਮਨ ਸਾਹਾ ਦੀ ਵਿਕਟ ’ਤੇ ਲੱਗਾ ਜਦੋਂ ਉਹ 42 ਦੌੜਾਂ ਦੇ ਸਕੌਰ ’ਤੇ ਬੋਲਟ ਦੀ ਗੇਂਦ ਤੇ ਪ੍ਰਵੀਨ ਨੂੰ ਕੈਚ ਆਊਟ ਹੋ ਗਿਆ।

Facebook Comment
Project by : XtremeStudioz