Close
Menu

ਸਨੋਡੇਨ ਨੂੰ ਅਮਰੀਕਾ ਦੇ ਹੱਥਾਂ ‘ਚ ਨਹੀਂ ਸੌਪੇਗਾ ਰੂਸ : ਪੁਤਿਨ

-- 05 September,2013

putin-2

ਮਾਸਕੋ—5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੂਸ ਦੇ ਰਾਸ਼ਟਰਪਤੀ ਵਲਦਿਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਅਮਰੀਕਾ ਦੇ ਖੁਫੀਆ ਨਿਗਰਾਨੀ ਪ੍ਰੋਗਰਾਮਾਂ ਦਾ ਭਾਂਡਾ ਭੰਨਣ ਵਾਲੇ ਸਾਬਕਾ ਖੁਫੀਆ ਏਜੰਟ ਐਡਵਰਡ ਸਨੋਡੇਨ ਦੀ ਰੱਖਿਆ ਨਹੀਂ ਕਰ ਰਿਹਾ ਹੈ ਪਰ ਉਹ ਉਸ ਨੂੰ ਅਮਰੀਕੀ ਦੇ ਹੱਥਾਂ ‘ਚ ਨਹੀਂ ਸੌਪੇਗਾ। ਪੁਤਿਨ ਨੇ ਆਪਣੇ ਇਕ ਇੰਟਰਵਿਊ ‘ਚ ਸਨੋਡੇਨ ਦੇ ਮਾਮਲੇ ‘ਚ ਰੂਸ ਦੇ ਪੱਖ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਉਸ ਨੇ ਸਨੋਡੇਨ ਨੂੰ ਸੌਪਣ ਲਈ ਜਨਤਕ ਰੂਪ ਨਾਲ ਦਬਾਅ ਪਾਇਆ ਅਤੇ ਕਈ ਦੇਸ਼ਾਂ ਨੇ ਇਸ ਦੇ ਰੂਸ ਨਾਲ ਗੱਲ ਦੀ ਪਰ ਅਮਰੀਕਾ ਨੂੰ ਸਨੋਡੇਨ ਕਿਸੇ ਵੀ ਹਾਲਤ ‘ਚ ਨਹੀਂ ਸੌਪਿਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਅਮਰੀਕਾ ਅਤੇ ਰੂਸ ਦਰਮਿਆਨ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਹੈ ਕਿ ਰੂਸ ਅਮਰੀਕੀ ਭਗੌੜੇ ਨੂੰ ਉਸ ਨੂੰ ਸੌਪੇਗਾ। ਦਰਅਸਲ ਰੂਸ ਨੇ ਕਈ ਵਾਰ ਅਮਰੀਕਾ ਨਾਲ ਅਜਿਹਾ ਸਮਝੌਤਾ ਕਰਨ ਦੀ ਗੱਲ ਕੀਤੀ ਪਰ ਅਮਰੀਕਾ ਨੇ ਇਸ ਤੋਂ ਹਮੇਸ਼ਾ ਮਨ੍ਹਾਂ ਕਰ ਦਿੱਤਾ। ਹੁਣ ਅਜਿਹੇ ਹਾਲਤ ‘ਚ ਸਾਨੂੰ ਕੀ ਕਰਨਾ ਚਾਹੀਦਾ ਸੀ। ਸਨੋਡੇਨ ਨੂੰ ਅਮਰੀਕਾ ਨੂੰ ਸੌਪ ਦੇਣਾ ਚਾਹੀਦਾ ਅਤੇ ਹੁਣ ਅਮਰੀਕਾ ਸਾਡੇ ਨਾਲ ਸਮਝੌਤਾ ਕਰਦਾ। ਅਮਰੀਕਾ ਹੁਣ ਕਦੀ ਅਜਿਹਾ ਕੋਈ ਸਮਝੌਤਾ ਹੀ ਨਹੀਂ ਕਰਨਾ ਚਾਹੁੰਦਾ ਸੀ ਤਾਂ ਫਿਰ ਹੁਣ ਸਾਡੇ ਨਾਲ ਇਕਾਹਿਰੀ ਮੰਗ ਕਿਵੇਂ ਕਰ ਰਿਹਾ ਹੈ । ਪੁਤਿਨ ਨੇ ਕਿਹਾ ਕਿ ਮੈਨੂੰ ਸਨੋਡੇਨ ਦੇ ਬਾਰੇ ‘ਚ ਉਦੋਂ ਹੀ ਦੱਸਿਆ ਗਿਆ ਸੀ ਜਦੋਂ ਉਹ ਹਾਂਗਕਾਂਗ ‘ਚ ਸੀ। ਉਸ ਨੇ ਰੂਸ ਤੋਂ ਮਦਦ ਮੰਗੀ ਸੀ। ਜਦੋਂ ਮੈਨੂੰ ਇਸਦੀ ਸੂਚਨਾ ਦਿੱਤੀ ਗਈ ਕਿ ਅਮਰੀਕਾ ਖੁਫੀਆ ਏਜੰਟ ਸਾਡੇ ਤੋਂ ਮਦਦ ਮੰਗ ਰਿਹਾ ਹੈ ਤਾਂ ਮੈਂ ਇਹੀ ਪੁੱਛਿਆ ਕਿ ਉਹ ਕੀ ਚਾਹੁੰੰਦਾ ਹੈ। ਮੈਨੂੰ ਦੱਸਿਆ ਗਿਆ ਕਿ ਉਹ ਮਨੁੱਖੀ ਅਧਿਕਾਰ ਲਈ ਸੰਘਰਸ਼ ਕਰ ਰਿਹਾ ਹੈ ਅਤੇ ਸੂਚਨਾ ਦੇ ਮੁਫਤ ਪ੍ਰਵਾਹ ਦਾ ਪੈਰੋਕਾਰ ਹੈ ਤਾਂ ਮੈਂ ਕਿਹਾ ਠੀਕ ਹੈ ਉਸਦਾ ਰੂਸ ‘ਚ ਸਵਾਗਤ ਹੈ ਪਰ ਉਸ ਨੂੰ ਆਪਣੇ ਖੁਲਾਸੇ ਬੰਦ ਕਰਨੇ ਹੋਣਗੇ ਕਿਉਂਕਿ ਇਸ ਨੂੰ ਰੂਸ ਅਤੇ ਅਮਰੀਕਾ ਦੇ ਸੰਬੰਧਾਂ ‘ਚ ਕੁੜਤੱਣ ਆਵੇਗੀ ਪਰ ਹੁਣ ਸਨੋਡੇਨ ਨੇ ਇਸ ਨੂੰ ਨਹੀਂ ਮੰਨਿਆ।

Facebook Comment
Project by : XtremeStudioz