Close
Menu

ਸਨੋਡੇਨ ਨੂੰ ਈ-ਮੇਲ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਬੰਦ

-- 09 August,2013

images (2)

ਨਿਊਯਾਰਕ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਟੈਕਸਾਸ ਸੂਬੇ ਦੀ ਈ-ਮੇਲ ਸੇਵਾ ਕੰਪਨੀ (ਲਾਵਾਬਿਟ) ਆਪਣੇ ਸਾਢੇ ਤਿੰਨ ਲੱਖ ਉਪਭੋਗਤਾਵਾਂ ਨਾਲ ਉਨ੍ਹਾਂ ਪੱਤਰਕਾਰਾਂ ਲਈ ਇਕ ਮੰਨਿਆ-ਪ੍ਰਮੰਨਿਆ ਨਾਂ ਹੈ ਜਿਸ ਨੂੰ ਸਾਬਕਾ ਖੁਫੀਆ ਏਜੰਟ ਐਡਵਰਡ ਸਨੋਡੇਨ ਦਾ ਕਦੇ ਈ-ਮੇਲ ਮਿਲਿਆ ਹੋਵੇ। ਲਾਵਾਬਿਟ ਨੇ ਆਪਣੀ ਸੇਵਾ ਕਲ ਤੋਂ ਬੰਦ ਕਰ ਦਿੱਤੀ ਹੈ। ਬ੍ਰਿਟੇਨ ਦੇ ਰੋਜ਼ਾਨਾ (ਦਿ ਗਾਰਡੀਅਨ) ਮੁਤਾਬਕ ਲਾਵਾਬਿਟ ਦੇ ਸੰਸਥਾਪਕ ਲੈਡਰ ਲੇਵਿਸਨ ਨੇ ਆਪਣੇ ਲਿਖਤੀ ਸੰਦੇਸ਼ ਰਾਹੀਂ ਇਹ ਐਲਾਨ ਕੀਤਾ ਕਿ ਉਹ ਆਪਣੇ ਉਪਭੋਗਤਾਵਾਂ ਦੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨ. ਐਸ. ਏ.) ਨੂੰ ਸੌਂਪਣ ਨਾਲ ਬੇਹਤਰ ਕੰਪਨੀ ਬੰਦ ਕਰਨਾ ਸਮਝਦੇ ਹਨ। ਲੇਵਿਸਨ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਉਪਭੋਗਤਾਵਾਂ ਦੀ ਜਾਣਕਾਰੀ ਐਨ. ਐਸ. ਏ. ਨੂੰ ਸੌਂਪੇ ਜਾਣ ਦੇ ਅਮਰੀਕੀ ਅਦਾਲਤ ਦੇ ਫੈਸਲੇ ਦੇ ਵਿਰੋਧ ‘ਚ ਕਦਮ ਚੁੱਕਿਆ ਹੈ। ਲੇਵਿਸਨ ਨੇ ਕਿਹਾ ਕਿ ਮੈਨੂੰ ਇਹ ਮੁਸ਼ਕਲ ਫੈਸਲਾ ਲੈਣ ਨੂੰ ਮਜ਼ਬੂਰ ਕੀਤਾ ਗਿਆ ਹੈ। ਮੇਰੇ ਕੋਲ ਦੋ ਹੀ ਰਾਸਤੇ ਸਨ ਕਿ ਜਾਂ ਤਾਂ ਅਮਰੀਕੀ ਜਨਤਾ ਖਿਲਾਫ ਕੀਤੇ ਜਾਣ ਵਾਲੇ ਅਪਰਾਧ ਦਾ ਸਾਂਝੀਦਾਰ ਬਣਾਂ ਜਾਂ ਆਪਣੀ 10 ਸਾਲ ਦੀ ਮੇਹਨਤ ਦੇ ਨਤੀਜੇ ਲਾਵਾਬਿਟ ਨੂੰ ਬੰਦ ਕਰ ਦਿਆਂ। ਮੈਂ ਦੂਜਾ ਰਸਤਾ ਅਪਨਾਉਣਾ ਬੇਹਤਰ ਸਮਝਿਆ।

Facebook Comment
Project by : XtremeStudioz