Close
Menu

ਸਨੋਡੇਨ ਨੇ ਰੂਸ ਦੇ ਲਈ ਜਾਸੂਸੀ ਨਹੀਂ ਕੀਤੀ : ਵਕੀਲ

-- 23 January,2014

ਮਾਸਕੋ-ਸਾਬਕਾ ਅਮਰੀਕੀ ਖੂਫੀਆ ਕਾਂਟ੍ਰੈਕਟਰ ਐਡਵਰਡ ਸਨੋਡੇਨ ਦੇ ਵਕੀਲ ਨੇ ਬੁੱਧਵਾਰ ਨੂੰ ਕਿਹਾ ਕਿ ਸਨੋਡੇਨ ਦੇ ਰੂਸੀ ਖ਼ੂਫੀਆ ਸੇਵਾਵਾਂ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਬੇਬੁਨਿਆਦ ਹਨ। ਪੱਤਰਕਾਰਾਂ ਨੂੰ ਸਨੋਡੇਨ ਦੇ ਵਕੀਲ ਅਨਾਤੋਲੀ ਕਚੇਰੇਨਾ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਇਹ ਪਾਗਲਪਨ ਦੀਆਂ ਗੱਲਾਂ ਅਤੇ ਉਕਸਾਵਾ ਹੈ। ਉਨ੍ਹਾਂ ਨੇ ਕਿਹਾ ਕਿ ਸਨੋਡੇਨ ਨੇ ਜੋ ਵੀ ਕੀਤਾ ਉਹ ਅਮਰੀਕੀ ਅਧਿਕਾਰੀਆਂ ਦੇ ਦਬਾਅ ਵਿਚ ਕੀਤਾ। ਵਕੀਲ ਨੇ ਇਹ ਵੀ ਕਿਹਾ ਕਿ ਸ਼ੁਰੂਆਤ ਵਿਚ ਸਨੋਡੇਨ ਦਾ ਇਰਾਦਾ ਲੈਟਿਨ ਅਮਰੀਕਾ ਜਾਣਾ ਸੀ ਪਰ ਵਾਸ਼ਿੰਗਟਨ ਨੇ ਰਸਤੇ  ਵਿਚ ਹੀ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ, ਜਿਸ ਕਾਰਨ ਉਹ ਮਾਸਕੋ ਵਿਚ ਫਸ ਗਏ। ਅਨਾਤੋਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕਲਾਈਂਟ ਇਕਵਾਡੋਰ ਜਾਂ ਕਿਸੇ ਹੋਰ ਦੇਸ਼ ਜਾਂਦੇ ਤਾਂ ਅਮਰੀਕਾ ਉਨ੍ਹਾਂ ‘ਤੇ ਉਸ ਦੇਸ਼ ਦਾ ਸਹਿਯੋਗ ਕਰਨ ਦਾ ਦੋਸ਼ ਲਗਾਵੇਗਾ। ਇਕ ਟੈਲੀਫੋਨ ਇੰਟਰਵਿਊ ਵਿਚ ਸਨੋਡੇਨੇ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਜਾਸੂਸ ਨਾਲ ਚੰਗਾ ਵਿਵਹਾਰ ਕਰਨ ਦੀ ਬਜਾਏ ਕਾਨੂੰਨੀ ਕਾਰਵਾਈ ਇਕ ਮਹੀਨੇ ਤੋਂ ਜ਼ਿਆਦਾ ਲਟਕਾ ਕੇ ਉਸ ਨੁੰ ਮਾਸਕੋ ਹਵਾਈ ਅੱਡੇ ‘ਤੇ ਜਿਉਣ ਲਈ ਛੱਡ ਦਿੱਤਾ। ਸਨੋਡੇਨ ਪਿਛਲੇ ਸਾਲ ਜੂਨ ਤੋਂ ਰੂਸ ਵਿਚ ਹਨ। ਲਗਭਗ 17 ਲੱਖ ਗੁਪਤ ਦਸਤਾਵੇਜ਼ਾਂ ਨੂੰ ਮੀਡੀਆ ਵਿਚ ਲੀਕ ਕਰਨ ਦੀ ਸਜ਼ਾ ਤੋਂ ਬਚਣ ਦੇ ਲਈ ਸਨੋਡੇਨ ਨੇ ਅਗਸਤ ਵਿਚ ਰੂਸ ਵਿਚ ਇਕ ਸਾਲ ਦੇ ਲਈ ਸ਼ਰਣਾਰਥੀ ਦੇ ਤੌਰ ‘ਤੇ ਰਹਿਣ ਦੀ ਇਜਾਜ਼ਤ ਮੰਗੀ ਸੀ।

Facebook Comment
Project by : XtremeStudioz