Close
Menu

ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਗੋਆ ਲਈ ਰੋਜ਼ਾਨਾ ਉਡਾਨਾਂ ਸ਼ੁਰੂ ਕਰਨ ਦਾ ਐਲਾਨ

-- 25 September,2018

• ਰਸਮੀ ਸ਼ੁਰੂਆਤ ਵਜੋਂ ਮੁੱਖ ਮੰਤਰੀ ਨੂੰ ਪਹਿਲੀ ਟਿਕਟ ਸੌਂਪੀ
ਚੰਡੀਗੜ•, 25 ਸਤੰਬਰ:
ਸਪਾਈਸਜੈੱਟ ਵੱਲੋਂ ਆਉਂਦੀ 6 ਨਵੰਬਰ ਤੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਗੋਆ ਲਈ ਰੋਜ਼ਾਨਾ ਦੋ ਨਵੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਸ ਦੀ ਰਸਮੀ ਸ਼ੁਰੂਆਤ ਵਜੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਟਿਕਟ ਸੌਂਪੀ ਗਈ। 
ਸਪਾਈਸਜੈੱਟ ਦੇ ਚੀਫ਼ ਕਸਟਮਰ ਸਰਵਿਸ ਅਫ਼ਸਰ ਕਮਲ ਹਿੰਗੋਰਾਨੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ•ਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ। 
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਖਾਸ ਕਰਕੇ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਸੈਰ ਸਪਾਟੇ ਦੀ ਅਥਾਹ ਸਮਰਥਾ ਹੈ ਜਿੱਥੇ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਜਲਿ•ਆਂਵਾਲਾ ਬਾਗ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਆਉਂਦੇ ਹਨ। 
ਮੁੱਖ ਮੰਤਰੀ ਨੇ ਸਪਾਈਸਜੈੱਟ ਦੀ ਅਥਾਰਟੀ ਨੂੰ ਅੰਮ੍ਰਿਤਸਰ ਅਤੇ ਦੇਸ਼-ਵਿਦੇਸ਼ ਦੀਆਂ ਹੋਰ ਥਾਵਾਂ ਦਰਮਿਆਨ ਨਵੀਆਂ ਉਡਾਨਾਂ ਸ਼ੁਰੂ ਕਰਨ ਲਈ ਵੀ ਆਖਿਆ। ਉਨ•ਾਂ ਨੇ ਮੁਹਾਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਿੰਗਾਪੁਰ ਨੂੰ ਸਿੱਧੀ ਉਡਾਨ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਕਿਉਂ ਜੋ ਖਿੱਤੇ ਦੇ ਲੋਕਾਂ ਦੀ ਇਹ ਵੱਡੀ ਮੰਗ ਹੈ। 
ਸਪਾਈਸਜੈੱਟ ਦੇ ਚੀਫ਼ ਕਸਟਮਰ ਸਰਵਿਸ ਅਫਸਰ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਅੰਮ੍ਰਿਤਸਰ-ਬੈਂਕਾਕ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਗੋਆ-ਅੰਮ੍ਰਿਤਸਰ ਰੂਟ ‘ਤੇ ਰੋਜ਼ਾਨਾ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਵਾਲੀ ਸਪਾਈਸਜੈੱਟ ਪਹਿਲੀ ਕੰਪਨੀ ਹੈ। 
ਦੁਬਈ ਤੋਂ ਬਾਅਦ ਬੈਂਕਾਕ ਦੂਜਾ ਅੰਤਰਰਾਸ਼ਟਰੀ ਸਥਾਨ ਹੈ ਜਿੱਥੇ ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਣੀ ਹੈ। ਬੈਂਕਾਕ, ਭਾਰਤੀਆਂ ਦੇ ਸਭ ਤੋਂ ਵੱਧ ਪਸੰਦੀਦਾ ਅੰਤਰਰਾਸ਼ਟਰੀ ਸੈਰ–ਸਪਾਟਾ ਸਥਾਨਾਂ ਵਿੱਚੋਂ ਇਕ ਹੈ। ਇਸੇ ਤਰ•ਾਂ ਭਾਰਤ ਵਿੱਚ ਗੋਆ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚ ਸ਼ਾਮਲ  ਹੈ। 
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੋਂ ਇਲਾਵਾ ਸਪਾਈਸਜੈੱਟ ਦੇ ਏ.ਵੀ.ਪੀ. ਅਤੇ ਹੈੱਡ ਲਾਇਜ਼ਨ ਸੀ.ਐਸ. ਪਲਾਈ ਅਤੇ ਏਅਰਪੋਰਟ ਮੈਨੇਜਰ ਮਨੀਸ਼ ਪਾਂਡੇ ਵੀ ਹਾਜ਼ਰ ਸਨ। 

Facebook Comment
Project by : XtremeStudioz