Close
Menu

ਸਪਾ ਨੇਤਾਵਾਂ ਦਾ ਮੂੰਹ ਬੰਦ ਕਰਨ ਦੇ ਲਈ ਦਿੱਤਾ ਗਿਆ ਸੀ ਬੁੰਦੇਲਖੰਡ ਪੈਕੇਜ : ਮੋਦੀ

-- 25 October,2013

ਝਾਂਸੀ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਬੁੰਦੇਲਖੰਡ ਪੈਕੇਜ ਦੇਣ ਪਿੱਛੇ ਸਰਕਾਰ ਦੇ ਮਕਸਦ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਪੈਕੇਜ ਖੇਤਰ ਦੇ ਵਿਕਾਸ ਲਈ ਨਹੀਂ ਸਗੋਂ ਸਪਾ ਨੇਤਾਵਾਂ ਦਾ ਮੂੰਹ ਬੰਦ ਕਰਨ ਲਈ ਦਿੱਤਾ ਗਿਆ ਸੀ।
ਮੋਦੀ ਨੇ ਬੁੰਦੇਲਖੰਡ ‘ਚ ਝਾਂਸੀ ‘ਚ ਆਪਣੀ ‘ਵਿਜੇ ਸ਼ੰਖਨਾਦ ਰੈਲੀ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਕਾਂਗਰਸ ਦੇ ਮਿੱਤਰ ਰੇਵੜੀ ਵੰਡਣ ‘ਚ ਵੱਡੇ ਮਾਹਿਰ ਹਨ। ਜਿੱਥੇ ਵੀ ਜਾਂਦੇ ਹਨ ਪੈਕੇਜ ਦੀ ਗੱਲ ਕਰਦੇ ਹਨ। ਤੁਹਾਨੂੰ ਇਥੇ ਵੀ ਪੈਕੇਜ ਆਇਆ ਸੀ। ਉਹ ਪੈਕੇਜ ਤੁਹਾਡੀ ਭਲਾਈ ਲਈ ਨਹੀਂ ਆਇਆ ਸੀ ਇਹ ਤਾਂ ਉੱਤਰ ਪ੍ਰਦੇਸ਼ ਦੇ ਨੇਤਾਵਾਂ ਦਾ ਮੂੰਹ ਬੰਦ ਕਰਨ ਲਈ ਟੁੱਕੜਿਆਂ ਦੇ ਤੌਰ ‘ਤੇ ਸੁੱਟਿਆ ਗਿਆ ਸੀ। ਦਿੱਲੀ ਅਤੇ ਲਖਨਊ ਨੇ ਮਿਲ ਕੇ ਉਸ ਪੈਸੇ ਨੂੰ ਵੰਡ ਲਿਆ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੁੰਦੇਲਖੰਡ ਦੇ ਪੈਕੇਜ ਨਾਲ ਖੂਹ ਖੋਦੇ ਜਾਣੇ ਸਨ, ਚੈਕਡੈਮ ਬਣਾਏ ਜਾਣੇ ਸਨ ਪਰ ਕੀ ਕੁਝ ਹੋਇਆ। ਨਹੀਂ ਹੋਇਆ, ਇਹ ਰੁਪਇਆ ਕਿੱਥੇ ਗਿਆ। ਇਹ ਪੈਕੇਜ ਉਨ੍ਹਾਂ ਦੀ ਜੇਬ ‘ਚ ਚਲਾ ਗਿਆ।
ਮੋਦੀ ਨੇ ਕਿਹਾ ਕਿ ਕੀ ਬੁੰਦੇਲਖੰਡ ਦਾ ਵਿਕਾਸ ਹੋਇਆ? ਕੀ ਬੁੰਦੇਲਖੰਡ ਅੱਗੇ ਵਧਿਆ ਹੈ? ਕੀ ਇਥੋਂ ਦੀ ਜਨਤਾ ‘ਚ ਦਮ ਨਹੀਂ ਹੈ? ਕੀ ਇਥੋਂ ਦੇ ਕਿਸਾਨ ‘ਚ ਦਮ ਨਹੀਂ ਹੈ? ਦਮ ਹੈ, ਜੇਕਰ ਦਮ ਨਹੀਂ ਹੈ ਤਾਂ ਉਹ ਲਖਨਊ ਅਤੇ ਦਿੱਲੀ ‘ਚ ਨਹੀਂ। ਉਨ੍ਹਾਂ ਨੂੰ ਪਰਵਾਹ ਨਹੀਂ ਹੈ।

Facebook Comment
Project by : XtremeStudioz