Close
Menu

ਸਪੇਨ ‘ਚ ਰੇਸਿੰਗ ਕਾਰ ਰੈਲੀ ‘ਚ ਹਾਦਸਾ, 6 ਲੋਕਾਂ ਦੀ ਹੋਈ ਮੌਤ

-- 07 September,2015

ਮੈਡਰਿਡ,  ਉੱਤਰੀ ਸਪੇਨ ‘ਚ ਰੈਲੀ ‘ਚ ਸ਼ਾਮਲ ਇਕ ਰੇਸਿੰਗ ਕਾਰ ਦਰਸ਼ਕਾਂ ‘ਤੇ ਚੜ੍ਹ ਗਈ। ਜਿਸ ਨਾਲ ਇਕ ਗਰਭਵਤੀ ਮਹਿਲਾ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸਿਵਲ ਗਾਰਡ ਪੁਲਿਸ ਬਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੈਲੀ ‘ਚ ਸ਼ਾਮਲ ਕਾਰਾਂ ਵਿਚੋਂ ਇਕ ਸੜਕ ਤੋਂ ਉਤਰ ਕੇ ਦਰਸ਼ਕਾਂ ਦੇ ਉਪਰ ਚੜ੍ਹ ਗਈ ਤੇ ਕਾਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਬੁਲਾਰੇ ਨੇ 6 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ‘ਚ ਚਾਰ ਮਹਿਲਾਵਾਂ ਤੇ ਦੋ ਪੁਰਸ਼ ਸ਼ਾਮਲ ਹਨ। ਅਜੇ ਵੀ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Facebook Comment
Project by : XtremeStudioz