Close
Menu

ਸਫਲਤਾ ਦਾ ਰਾਜ਼ ਪਿਆਰ: ਸੇਰੇਨਾ

-- 12 September,2013

images (5)

ਨਿਊਯਾਰਕ, 12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੀ ਅੱਵਲ ਦਰਜਾ ਟੈਨਿਸ ਖਿਡਾਰਨ ਅਤੇ ਯੂ.ਐਸ. ਓਪਨ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਵਧਦੀ ਉਮਰ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਅਤੇ ਲਗਾਤਾਰ ਸਫਲਤਾ ਦੇ ਰਾਹ ’ਤੇ ਅੱਗੇ ਵਧਣ ਦਾ ਸਿਹਰਾ ਆਪਣੇ ਪਿਆਰ ਸਿਰ ਬੰਨ੍ਹਿਆ ਹੈ। ਸੇਰੇਨਾ ਨੇ ਕਿਹਾ ਕਿ ਪਿਆਰ ਨੇ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ। ਇਸ ਸਟਾਰ ਖਿਡਾਰਨ ਨੇ ਕਿਹਾ, ‘‘ਮੈਨੂੰ ਲਗਦਾ ਸਾਰਿਆਂ ਦੀ ਜ਼ਿੰਦਗੀ ’ਚ ਪਿਆਰ ਹੋਣਾ ਚਾਹੀਦਾ ਹੈ। ਮੈਂ ਇਸ ਬਾਰੇ ਮਾਹਿਰ ਨਹੀਂ ਹਾਂ ਪਰ ਪਿਆਰ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ।’’ ਜ਼ਿਕਰਯੋਗ ਹੈ ਕਿ ਸੇਰੇਨਾ ਅੱਜ-ਕੱਲ੍ਹ ਆਪਣੇ ਫਰਾਂਸੀਸੀ ਕੋਚ ਪੈਟਰਿਕ ਮੋਰੋਟੋਗਲੂ ਨਾਲ ਪਿਆਰ ਦੀਆਂ ਪੀਂਘਾਂ ਝੂਟ ਰਹੀ ਹੈ। ਸੇਰੇਨਾ ਕਈ ਵਾਰ ਪੈਟਰਿਕ ਨਾਲ ਹੱਥਾਂ ’ਚ ਹੱਥ ਪਾਈ ਦੇਖੀ ਗਈ ਹੈ। ਸੇਰੇਨਾ ਖੁਦ ਵੀ ਆਪਣੇ ਪਿਆਰ ਦਾ ਜਨਤਕ ਇਜ਼ਹਾਰ ਕਰਨ ’ਚ ਝਿਜਕ ਮਹਿਸੂਸ ਨਹੀਂ ਕਰਦੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੇਰੇਨਾ ਅਤੇ ਰੂਸ ਦੀ ਮਾਰੀਆ ਸ਼ਾਰਾਪੋਵਾ ਵਿਚਕਾਰ ਆਪਣੇ ਪ੍ਰੇਮੀ ਨੂੰ ਲੈ ਕੇ ਸ਼ਬਦੀ ਜੰਗ ਭਖ ਗਈ ਸੀ। ਸ਼ਾਰਾਪੋਵਾ ਨੇ ਸੇਰੇਨਾ ’ਤੇ ਸ਼ਾਦੀਸ਼ੁਦਾ ਪੈਟਰਿਕ ਦਾ ਘਰ ਬਰਬਾਦ ਕਰਨ ਦਾ ਦੋਸ਼ ਲਾਇਆ ਸੀ।  17 ਗਰੈਂਡ ਸਲੈਮ ਖਿਤਾਬ ਜੇਤੂ ਸੇਰੇਨਾ ਨੇ ਬਾਅਦ ’ਚ ਕਿਹਾ, ‘‘ਮੈਨੂੰ ਟੈਨਿਸ ਨਾਲ ਪਿਆਰ ਹੋ ਗਿਆ ਹੈ।’’

Facebook Comment
Project by : XtremeStudioz