Close
Menu

ਸਭ ਤੋਂ ਤੇਜ਼ ਰਫਤਾਰ ਟ੍ਰੇਨ ਬਣੀ ਜਾਪਾਨ ਦੀ ਮੈਗਲੇਵ

-- 29 June,2015

ਟੋਕੀਓ- ਜਾਪਾਨ ਦੀ ਮੈਗਲੇਵ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਟ੍ਰੇਨ ਬਣ ਗੀ ਹੈ। ਇਹ ਟ੍ਰੇਨ 21 ਅਪ੍ਰੈਲ ਨੂੰ 603 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ਸੀ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਹੁਣ ਅਧਿਕਾਰਕ ਤੌਰ ‘ਤੇ ਇਸ ਨੂੰ ਸਭ ਤੋਂ ਤੇਜ਼ ਟ੍ਰੇਨ ਮੰਨ ਲਿਆ ਹੈ। ਇਸ ਰਫਤਾਰ ਨੂੰ ਇਸ ਤਰ੍ਹਾਂ ਸਮਜਿਆ ਜਾ ਸਕਦਾ ਹੈ ਕਿ ਦਿੱਲੀ ਤੋਂ 204 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਆਗਰਾ ਤੱਕ ਇਹ ਟ੍ਰੇਨ ਸਿਰਫ 20 ਮਿੰਟ ‘ਚ ਪਹੁੰਚ ਸਕਦੀ ਹੈ।
ਕੇਂਦਰੀ ਜਾਪਾਨ ਰੇਲਵੇ ਕਾਰਪੋਰੇਸ਼ਨ (ਜੇਆਰ ਟੋਕਾਈ) ਮੁਤਾਬਕ ਟੇਸਟਿੰਗ ਦੌਰਾਨ 10 ਸੈਕਿੰਡ ਤੱਕ ਟ੍ਰੇਨ ਦੀ ਰਫਤਾਰ 600 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਹੀ। ਇਹ ਪ੍ਰੀਖਣ ਸੂਬਾ ਯਾਮਾਨਾਸ਼ੀ ਦੇ ਫਿਊਫੁਕੀ ਤੋਂ ਉਨੋਹਾਰਾ ਰੇਲਵੇ ਸੁਰੰਗ ਵਿਚਾਲੇ ਹੋਇਆ, ਜਿਸ ਨੂੰ ਦੇਖ ਸਾਰੇ ਦੰਗ ਰਹਿ ਗਏ।
ਜੇਕਰ ਮੈਗਲੇਵ ਦੁਨੀਆ ਅਤੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚਾਲੇ ਚੱਲੇ ਤਾਂ ਕਿੰਨਾ ਘੱਟ ਰਹਿ ਜਾਵੇਗਾ ਟ੍ਰੈਵਲਿੰਗ ਟਾਈਮ
2 ਘੰਟੇ 20 ਮਿੰਟ ‘ਚ ਮੁੰਬਈ ਤੋਂ ਦਿੱਲੀ। ਦੋਹਾਂ ਸ਼ਹਿਰਾਂ ਵਿਚਾਲੇ ਦੂਰੀ ਤਕਰੀਬਨ 1400 ਕਿਲੋਮੀਟਰ।
6 ਘੰਟੇ 13 ਮਿੰਟ ‘ਚ ਕੰਨਿਆ ਕੁਮਾਰੀ ਤੋਂ ਜੰਮੂ। ਦੋਹਾਂ ਸ਼ਹਿਰਾਂ ਵਿਚਾਲੇ 3700 ਕਿਲੋਮੀਟਰ। ਅਜੇ ਹਿਮਸਾਗਰ ਐਕਸਪ੍ਰੈਸ 72 ਸਟੇਸ਼ਨਾਂ ‘ਤੇ ਰੁਕਦੇ ਹੋਏ 70 ਘੰਟੇ ‘ਚ ਕੰਨਿਆ ਕੁਮਾਰੀ ਤੋਂ ਜੰਮੂ ਪਹੁੰਚਦੀ ਹੈ।
3 ਘੰਟੇ 30 ਮਿੰਟ ‘ਚ ਅਹਿਮਦਾਬਾਦ ਤੋਂ ਕੋਲਕਾਤਾ। ਦੋਹਾਂ ਸ਼ਹਿਰਾਂ ਵਿਚਾਲੇ ਦੂਰੀ 2000 ਕਿਲੋਮੀਟਰ। ਟ੍ਰੇਨਾਂ 36 ਘੰਟੇ ਲੈਂਦੀਆਂ ਹਨ।
7 ਘੰਟੇ ‘ਚ ਨਿਊਯਾਰਕ ਤੋਂ ਸਾਨਫ੍ਰਾਸਿਸਕੋ। ਦੋਹਾਂ ਸ਼ਹਿਰਾਂ ਵਿਚਾਲੇ ਦੂਰੀ 4200 ਕਿਲੋਮੀਟਰ ਹੈ।
50 ਮਿੰਟ ‘ਚ ਲੰਦਨ ਤੋਂ ਪੈਰਿਸ। ਦੋਹਾਂ ਸ਼ਹਿਰਾਂ ਵਿਚਾਲੇ ਦੂਰੀ ਤਕਰੀਬਨ 500 ਕਿਲੋਮੀਟਰ ਹੈ।
ਮੈਗਲੇਵ ਟ੍ਰੇਨ ‘ਚ ਮੈਗਨੇਟ ਪਾਵਰ ਤਕਨੀਕ ਦੀ ਵਰਤੋਂ ਹੁੰਦੀ ਹੈ। ਇਲੈਕਟ੍ਰਿਕ ਇੰਜਣ ਵਾਲੀ ਇਸ ਟ੍ਰੇਨ ਨੂੰ ਇਸ ਦੇ ਚੁੰਬਕੀ ਪਹੀਏ ਅਤੇ ਪਟੜੀ ਇਕ-ਦੂਜੇ ਨੂੰ ਸਪਰਸ਼ ਕੀਤੇ ਬਿਨਾਂ ਅੱਗੇ ਵੱਧਦੇ ਹਨ।
2013 ‘ਚ ਸਭ ਤੋਂ ਤੇਜ਼ ਟ੍ਰੇਨ ਦਾ ਰਿਕਾਰਡ ਵੀ ਇਸ ਦੇ ਨਾਂ। 581 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ਸੀ ਉਦੋਂ।  2027 ‘ਚ ਨਵੀਂ ਮੈਗਲੇਵ ਸ਼ਿੰਕਾਸੇਨ ਸੇਵਾ ਸ਼ੁਰੂ ਹੋਵੇਗੀ। 500 ਕਿਲੋਮੀਟਰ ਪ੍ਰਦੀ ਘੰਟੇ ਦੀ ਜ਼ਿਆਦਾਤਰ ਰਫਤਾਰ ਨਾਲ ਚੱਲੇਗੀ।

Facebook Comment
Project by : XtremeStudioz