Close
Menu

ਸਮਲਿੰਗੀਆਂ ਦੇ ਅਧਿਕਾਰ ਸੁਰੱਖਿਆ ਬਿੱਲ ਨੂੰ ਸੈਨੇਟ ਦੀ ਮਨਜ਼ੂਰੀ

-- 08 November,2013
supreme-court-gay-marriageਵਾਸ਼ਿੰਗਟਨ,8 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਸਮਲਿੰਗੀਆਂ ਦੇ ਅਧਿਕਾਰਾਂ ਪ੍ਰਤੀ ਦੇਸ਼ ਦੇ ਵਿਕਸਿਤ ਹੁੰਦੇ ਰੁਖ ਦਾ ਪ੍ਰਦਰਸ਼ਨ ਕਰਦੇ ਹੋਏ ਅਮਰੀਕੀ ਸੈਨੇਟ ਨੇ ਸਮਲਿੰਗੀ ਅਤੇ ਟਰਾਂਸਜੈਂਡਰ ਅਮਰੀਕੀਆਂ ਦੇ ਨਾਲ ਕਾਰਜਸਥਾਨਾਂ ‘ਤੇ ਕੀਤੇ ਜਾਣ ਵਾਲੇ ਭੇਦਭਾਵਾਂ ‘ਤੇ ਰੋਕ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਨੂੰ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਅਮਰੀਕੀ ਕਾਂਗਰਸ ਨੇ ਸਮਲਿੰਗੀ ਵਿਆਹਾਂ ਨੂੰ ਅਸਵੀਕਾਰ ਕਰ ਦਿੱਤਾ ਸੀ।
ਸਮਲਿੰਗੀਆਂ ਦੇ ਅਧਿਕਾਰ ਸੁਰੱਖਿਆ ਬਿਲ ਦਾ ਵਿਰੋਧ ਕਰਦੇ ਹੋਏ ਸਦਨ ਦੇ ਸਪੀਕਰ ਜਾਨ ਬੋਹਨਰ ਨੇ ਕਿਹਾ ਕਿ ਇਹ ਗੈਰ-ਜ਼ਰੂਰੀ ਹੈ ਅਤੇ ਇਸ ਨਾਲ ਮਹਿੰਗੇ ਅਤੇ ਘਟੀਆ ਕਿਸਮ ਮੁਕੱਦਮੇ ਕੀਤੇ ਜਾਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਦਨ ਇਸ ‘ਤੇ ਆਪਣੀ ਪ੍ਰਤੀਕਿਰਿਆ ਨਹੀਂ ਦਿੰਦਾ ਤਾਂ ਸਮਲਿੰਗੀਆਂ ਦੇ ਅਧਿਕਾਰਾਂ ਦੇ ਸਮਰਥਕ, ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਇਕ ਤਰਫਾ ਕਾਰਵਾਈ ਕਰਨ ਅਤੇ ਕਾਰਜਸਥਾਨਾਂ ਦੇ ਕਾਂਟਰੈਕਟਰਾਂ ਵੱਲੋਂ ਕੀਤੀ ਜਾਣ ਵਾਲੇ ਸਮਲਿੰਗੀ ਵਿਰੋਧੀ ਭੇਦਭਾਵ ਨੂੰ ਰੋਕਣ ਲਈ ਕਾਰਜਕਾਰੀ ਹੁਕਮ ਪਾਸ ਕਰਨ ਦਾ ਦਬਾਅ ਬਣਾ ਸਕਦੇ ਹਨ। ਵਰਤਮਾਨ ਸੰਘੀ ਕਾਨੂੰਨ ਲਿੰਗ, ਨਸਲ ਅਤੇ ਰਾਸ਼ਟਰੀ ਮੂਲ ਦੇ ਆਧਾਰ ‘ਤੇ ਵਰਕਰਾਂ ਨਾਲ ਭੇਦਭਾਵ ਦੀ ਮਨਾਹੀ ਕਰਦਾ ਹੈ ਪਰ ਇਹ ਕਾਂਟਰੈਕਟਰਾਂ ਨੂੰ ਵਰਕਰਾਂ ਨੂੰ ਇਨ੍ਹਾਂ ਆਧਾਰਾਂ ‘ਤੇ ਨੌਕਰੀ ‘ਚੋਂ ਕੱਢਣ ਜਾਂ ਨਿਯੁਕਤੀ ਕਰਨ ਤੋਂ ਮਨ੍ਹਾ ਕਰਨ ਤੋਂ ਨਹੀਂ ਰੋਕਦਾ।
ਇਹ ਬਿੱਲ 15 ਜਾਂ ਉਸ ਤੋਂ ਜ਼ਿਆਦਾ ਵਰਕਰਾਂ ਵਾਲੇ ਕਾਂਟਰੈਕਟਰਾਂ ਜਾ ਮਾਲਕਾਂ ਨੂੰ ਕਿਸੇ ਵਿਅਕਤੀ ਨੂੰ ਲਿੰਗ ਜਾਂ ਯੌਨ ਰੁਝਾਨ ਦੇ ਆਧਾਰ ‘ਤੇ ਰੋਜ਼ਗਾਰ ਨਾ ਦੇਣ ਸੰਬੰਧੀ ਫੈਸਲੇ ਲੈਣ ਤੋਂ ਰੋਕੇਗਾ। ਇਨ੍ਹਾਂ ਫੈਸਲਿਆਂ ਵਿਚ ਨੌਕਰੀ ਦੇਣਾ, ਨੌਕਰੀ ਤੋਂ ਕੱਢਣਾ, ਮੁਆਵਜ਼ਾ ਜਾਂ ਤਰੱਕੀ ਆਦਿ ਦੇਣਾ ਸ਼ਾਮਲ ਹੈ। ਹਾਲਾਂਕਿ ਧਾਰਮਿਕ ਸੰਸਥਾਨਾਂ ਨੂੰ ਇਸ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ।
ਡੈਮੇਕ੍ਰੇਟਿਕ ਪਾਰਟੀ ਬਹੁਲਤਾ ਵਾਲੀ ਸੈਨੇਟ ਦੇ 54 ਮੈਂਬਰਾਂ ਨੇ ਇਸ ਬਿੱਲ ਦੇ ਪੱਖ ਵਿਚ ਵੋਟਾਂ ਪਾਈਆਂ। ਇਨ੍ਹਾਂ ਲੋਕਾਂ ਵਿਚ ਸੈਨੇਟ ਦਾ ਪਹਿਲਾਂ ਸਮਲਿੰਗੀ ਮੈਂਬਰ ਅਤੇ 10 ਰਿਪਬਲਿਕਨ ਮੈਂਬਰ ਸ਼ਾਮਲ ਸਨ। ਕਾਂਗਰਸ ਵੱਲੋਂ ਤਿੰਨ ਸਾਲ ਪਹਿਲਾਂ ਫੌਜ ਵਿਚ ਸਮਲਿੰਗੀਆਂ ਦੀ ਭਰਤੀ ‘ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਸਮਲਿੰਗੀ ਅਧਿਕਾਰਾਂ ਨਾਲ ਜੁੜਿਆ ਇਹ ਪਹਿਲਾ ਬਿੱਲ ਹੈ।
ਓਬਾਮਾ ਨੇ ਇਸ ਬਿੱਲ ‘ਤੇ ਵੋਟਿੰਗ ਦਾ ਸੁਆਗਤ ਕੀਤਾ ਅਤੇ ਸਦਨ ਤੋਂ ਕਾਰਵਾਈ ਦੀ ਅਪੀਲ ਕੀਤੀ ਹੈ।
Facebook Comment
Project by : XtremeStudioz