Close
Menu

ਸਮਲਿੰਗੀਆਂ ਨੂੰ ਨਿਆਂ ਦਿਵਾਏ ਸੰਸਦ : ਸੋਨੀਆ

-- 12 December,2013

ਨਵੀਂ ਦਿੱਲੀ- ਸਮਲਿੰਗੀ ਅਧਿਕਾਰਾਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਲੋਂ ਪਲਟੇ ਜਾਣ ਤੋਂ ਨਾਰਾਜ਼ਗੀ ਹੋਈ ਹੈ। ਉਨ੍ਹਾਂ ਨੇ ਨਾਲ ਹੀ ਉਮੀਦ ਜ਼ਾਹਰ ਕੀਤੀ ਹੈ ਕਿ ਸੰਸਦ ਇਸ ਮਾਮਲੇ ਨੂੰ ਸੁਲਝਾਏਗੀ। ਸੋਨੀਆ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਸੰਸਦ ਇਸ ਮੁੱਦੇ ਦਾ ਹੱਲ ਕੱਢੇਗੀ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸੰਵਿਧਾਨ ਵਲੋਂ ਜੀਉਣ ਅਤੇ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਕਰੇਗੀ, ਜਿਸ ਵਿਚ ਉਹ ਨਾਗਰਿਕ ਵੀ ਸ਼ਾਮਲ ਹਨ ਜੋ ਇਸ ਫੈਸਲੇ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ।”
ਸੋਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਾਰਾਜ਼ਗੀ ਹੋਈ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਵਲੋਂ ਸਮਲਿੰਗੀ ਦੇ ਅਧਿਕਾਰਾਂ ਦੇ ਮੁੱਦੇ ‘ਤੇ ਦਿੱਤੇ ਪਿਛਲੇ ਫੈਸਲੇ ਨੂੰ ਪਲਟ ਦਿੱਤਾ ਹੈ ਪਰ ਉਨ੍ਹਾਂ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਸੁਪਰੀਮ ਕੋਰਟ ਨੇ ਇਕ ਦੂਜਾ ਉਪਾਅ ਵੀ ਸੁਲਝਾਇਆ ਹੈ। ਨਿਸ਼ਚਿਤ ਰੂਪ ਨਾਲ ਉਹ ਬਿੱਲ ਦੇ ਬਦਲ ਦਾ ਜ਼ਿਕਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ”ਸੁਪਰੀਮ ਕੋਰਟ ਨੇ ਇਕ ਨਿਆਂ ਪੂਰਨ ਕਾਨੂੰਨ ਖਤਮ ਕਰ ਦਿੱਤਾ ਸੀ ਜੋ ਕਿ ਸੰਵਿਧਾਨ ‘ਚ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਾ ਸੀ।” ਸੋਨੀਆ ਨੇ ਇਕ ਬਿਆਨ ਵਿਚ ਕਿਹਾ, ”ਸੰਵਿਧਾਨ ਨੇ ਸਾਨੂੰ ਇਕ ਮਹਾਨ ਵਿਰਾਸਤ ਦਿੱਤੀ ਹੈ, ਉਹ ਹੈ ਉਦਾਰਵਾਦ ਅਤੇ ਖੁੱਲੇਪਣ ਦੀ ਵਿਰਾਸਤ। ਜੋ ਕਿ ਸਾਨੂੰ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਦਾ ਮੁਕਾਬਲਾ ਕਰਨ ਲਈ ਆਪਸ ਵਿਚ ਜੋੜਦੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਸਾਡੀ ਸੰਸਕ੍ਰਿਤੀ ਹਮੇਸ਼ਾ ਆਪਸੀ ਸਹਿਯੋਗ ਦੀ ਰਹੀ ਹੈ। ਜ਼ਿਕਰਯੋਗ ਹੈ ਕਿ ਸਮਲਿੰਗੀ ਭਾਈਚਾਰੇ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹਾਈਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਇਸ ਨੂੰ ਅਪਰਾਧਕ ਸਜ਼ਾ ਜ਼ਾਬਤਾ ਅਧੀਨ ਇਕ ਗੈਰ ਕਾਨੂੰਨੀ ਕੰਮ ਕਰਾਰ ਦਿੱਤਾ ਸੀ।

Facebook Comment
Project by : XtremeStudioz