Close
Menu

ਸਮਾਜਵਾਦੀ ਪਾਰਟੀ ਨੇ ਬਸਪਾ ਨਾਲ ਗੱਠਜੋੜ ਕਰ ਕੇ ਵੱਡੀ ਭੁੱਲ ਕੀਤੀ: ਰਾਜਨਾਥ ਸਿੰਘ

-- 15 April,2019

ਬਦਾਯੂੰ, 15 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਨਹੀਂ ਪਤਾ ਕਿ ਉਸ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਕੇ ਕਿੰਨੀ ਵੱਡੀ ਭੁੱਲ ਕੀਤੀ ਹੈ। ਉਹ ਇੱਥੇ ਦਾਤਾਗੰਜ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ‘‘ਮਨ ’ਚ ਗੱਠ ਹੋਣ ਤੋਂ ਬਾਅਦ ਵੀ ਸਮਾਜਵਾਦੀ ਪਾਰਟੀ ਨੂੰ ਨਹੀਂ ਪਤਾ ਕਿ ਉਸ ਨੇ ਬਸਪਾ ਨਾਲ ਗੱਠਜੋੜ ਕਰ ਕੇ ਕਿੰਨੀ ਵੱਡੀ ਭੁੱਲ ਕਰ ਦਿੱਤੀ ਹੈ। ਸਮਾਜਵਾਦੀ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਹੀ ਪੈਣਗੇ।’’ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਕੈਂਪਾਂ ਨੂੰ ਨਸ਼ਟ ਕਰਨ ਬਾਰੇ ਉਨ੍ਹਾਂ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ 13ਵੇਂ ਦਿਨ ਹੀ ਪਾਕਿਸਤਾਨ ’ਚ ਦਾਖਲ ਹੋ ਕੇ ਬਦਲਾ ਲੈ ਲਿਆ ਗਿਆ। ਉਨ੍ਹਾਂ ਕਿਹਾ, ‘‘ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਸਬੂਤ ਮੰਗਣ ਲੱਗੀਆਂ ਕਿ ਕਿੰਨੇ ਅਤਿਵਾਦੀ ਮਾਰੇ, ਕਿੰਨ ਕੈਂਪ ਨਸ਼ਟ ਕੀਤੇ। ਇਕ-ਦੋ ਹੁੰਦੇ ਤਾਂ ਗਿਣ ਲੈਂਦੇ। ਐਨੇ ਸਾਰੇ ਸੀ ਕਿ ਕਿੱਥੋਂ ਤੱਕ ਗਿਣਦੇ। ਏਅਰਫੋਰਸ ਦੇ ਜਵਾਨਾਂ ਦਾ ਕੰਮ ਲਾਸ਼ਾਂ ਗਿਣਨਾ ਨਹੀਂ ਹੈ।’’
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2009 ਤੋਂ ਸੈਨਿਕ ਬੁਲੇਟਪਰੂਫ ਜੈਕਟਾਂ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਨੂੰ ਜੈਕਟਾਂ ਨਹੀਂ ਦਿੱਤੀਆਂ ਗਈਆਂ, ਪਰ ਜਿਵੇਂ ਹੀ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗੀ, ਉਨ੍ਹਾਂ ਨੇ ਤੁਰੰਤ ਸੈਨਾ ਦੇ ਜਵਾਨਾਂ ਨੂੰ ਬੁਲੇਟਪਰੂਫ ਜੈਕਟਾਂ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਅਤੇ ਸੈਨਿਕਾਂ ਨੂੰ ਇਕ ਲੱਖ 86 ਹਜ਼ਾਰ ਜੈਕਟਾਂ ਮੁਹੱਈਆ ਕਰਵਾਈਆਂ ਗਈਆਂ।

Facebook Comment
Project by : XtremeStudioz