Close
Menu

ਸਮਾਜਵਾਦ ਦੀ ਲੜਾਈ ਦੀ ਅਗਵਾਈ ਕਰਨ ਮੁਲਾਇਮ ਤੇ ਲਾਲੂ: ਦਿਗਵਿਜੇ

-- 01 July,2015

ਨਵੀਂ ਦਿੱਲੀ,  ਬਿਹਾਰ ਵਿਧਾਨਸਭਾ ਚੋਣ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਦਿਗਵੀਜੇ ਸਿੰਘ ਨੇ ਕਿਹਾ ਹੈ ਕਿ ਮੁਲਾਇਮ ਸਿੰਘ ਯਾਦਵ ਤੇ ਲਾਲੂ ਪ੍ਰਸਾਦ ਨੂੰ ਅਜਿਹੇ ਸਮੇਂ ‘ਚ ਲੜਾਈ ਦੀ ਅਗਵਾਈ ਕਰਨੀ ਚਾਹੀਦੀ ਹੈ ਜਦੋਂ ਸਮਾਜਵਾਦੀ ਵਿਚਾਰਧਾਰਾ ਖ਼ਤਰੇ ‘ਚ ਹੈ। ਸਿੰਘ ਨੇ ਇੱਕ ਕਿਤਾਬ ਵਿਮੋਚਨ ਸਮਾਰੋਹ ‘ਚ ਕਿਹਾ ਕਿ ਅੱਜ ਦੀ ਹਾਲਤ ‘ਚ ਸਮਾਜਵਾਦ ਤੇ ਸਮਾਜਵਾਦੀ ਵਿਚਾਰਧਾਰਾ ਖ਼ਤਰੇ ‘ਚ ਹੈ। ਦਿਗਵੀਜੇ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੁਲਾਇਮ ਸਿੰਘ ਤੇ ਲਾਲੂ ਪ੍ਰਸਾਦ ਵਧਦੀ ਪੂੰਜੀਵਾਦੀ ਵਿਵਸਥਾ ਦੇ ਖ਼ਿਲਾਫ਼ ਸਮਾਜਵਾਦ ਦੀ ਲੜਾਈ ਦੀ ਅਗਵਾਈ ਕਰਨਗੇ ਤੇ ਉਸ ‘ਚ ਮਦਦ ਕਰਨਗੇ ਜਿਸਦੀ ਕਲਪਨਾ ਪੰਡਤ ਨਹਿਰੂ ਨੇ 1954 – 55 ‘ਚ ਕੀਤੀ ਸੀ। ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਨੇ ਕਿਹਾ ਕਿ ਦੇਸ਼ ‘ਚ ਸਮਾਜਵਾਦ ਆਵੇਗਾ।

Facebook Comment
Project by : XtremeStudioz