Close
Menu

ਸਮਾਜਸੇਵੀ ਅੰਨਾ ਹਜਾਰੇ ਨੂੰ ਮਿਲਿਆ ਧਮਕੀ ਭਰਿਆ ਖਤ

-- 21 August,2015

ਮੁੰਬਈ, 21 – ਸਮਾਜਸੇਵੀ ਅੰਨਾ ਹਜਾਰੇ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸਤੋਂ ਬਾਅਦ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਹਜਾਰੇ ਦੇ ਸਾਥੀ ਦੱਤਾ ਆਵਰੀ ਨੇ ਪਾਰਨੇਰ ਤੋਂ ਦੱਸਿਆ ਕਿ ਪੱਤਰ ‘ਚ ਲਾਤੂਰ ਦੇ ਰਹਿਣ ਵਾਲੇ ਮਹਾਦੇਵ ਪਾਂਚਾਲ ਦਾ ਨਾਮ ਲਿਖਿਆ ਹੋਇਆ ਹੈ ਤੇ ਇਸਨੂੰ ਉਸਮਾਨਾਬਾਦ ਤੋਂ ਭੇਜਿਆ ਗਿਆ ਹੈ। ਦਸ ਦਿਨ ਪਹਿਲਾਂ ਵੀ ਹਜਾਰੇ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ‘ਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਖੁਦ ਨੂੰ ਵੱਖ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਝੰਬਿਆ ਜਾਵੇਗਾ। ਪਾਰਨੇਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਾਰਾ 506 ਦੇ ਤਹਿਤ ਅਹਿਮਦਨਗਰ ਜਿਲ੍ਹੇ ਦੇ ਪਾਰਨੇਰ ਥਾਣੇ ‘ਚ ਮਾਮਲਾ ਦਰਜ ਕਰਵਾਇਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਪੱਤਰ ‘ਤੇ ਸੱਤ ਅਗਸਤ ਦੀ ਤਾਰੀਖ ਲਿਖੀ ਹੋਈ ਸੀ ਤੇ ਇਹ ਅੰਗਰੇਜ਼ੀ ‘ਚ ਲਿਖਿਆ ਹੋਇਆ ਹੈ। ਪੱਤਰ ‘ਚ ਹਜਾਰੇ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਹਾਲ ਵੀ ਨੁਰੰਦਰ ਦਾਭੋਲਕਰ ਦੀ ਤਰ੍ਹਾਂ ਹੋਵੇਗਾ ਜਿਨ੍ਹਾਂ ਦੀ ਦੋ ਸਾਲ ਪਹਿਲਾਂ ਪੁਣੇ ‘ਚ ਹੱਤਿਆ ਕਰ ਦਿੱਤੀ ਗਈ ਸੀ।

 

Facebook Comment
Project by : XtremeStudioz