Close
Menu

ਸਮਾਜ ਵਿੱਚ ਔਰਤਾਂ ਤੇ ਹੋ ਰਹੇ ਤਸ਼ੱਦਦ ਨੂੰ ਰੋਕਣ ਲਈ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ – ਹਰਸਿਮਰਤ

-- 30 October,2013

3 (3)ਲੁਧਿਆਣਾ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਵੱਲੋਂ ਪਟਨਾ ਵਿਖੇ ਸ੍ਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਹੋਏ ਬੰਬ ਧਮਾਕਿਆਂ ਸਬੰਧੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਅਤੇ ਬਿਹਾਰ ਦੀ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਫੇਲ• ਸਾਬਤ ਹੋਏ ਹਨ, ਜਦ ਕਿ ਲੋਕਾਂ ਦਾ ਇਹ ਹੱਕ ਹੈ ਕਿ ਉਹ ਕਿਸੇ ਵੀ ਪਾਰਟੀ ਦੀ ਰੈਲੀ ਵਿੱਚ ਜਾ ਕੇ ਨੇਤਾਵਾਂ ਦੇ ਵਿਚਾਰ ਸੁਣ ਕੇ ਆਪਣੀ ਵੋਟ ਪਾਉਣ ਦਾ ਫੈਸਲਾ ਕਰ ਸਕਦੇ ਹਨ।
ਸ੍ਰੀਮਤੀ ਬਾਦਲ ਅੱਜ ਇੱਥੇ ਸ੍ਰੀ ਗੀਤਾ ਮੰਦਿਰ ਸ਼ਨੀਧਾਮ, ਵਿਕਾਸ ਨਗਰ ਲੁਧਿਆਣਾ ਵਿਖੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਭਰੂਣ ਹੱਤਿਆ ਦੀ ਰੋਕਥਾਮ ਲਈ ਕਰਵਾਏ ਗਏ ਸੈਮੀਨਾਰ ਕਰਨ ਲਈ ਆਏ ਸਨ।
ਸ੍ਰੀਮਤੀ ਬਾਦਲ ਕਿਹਾ ਕਿ ਲੋਕਾਂ ਦੀ ਸੁਰੱਖਿਆ ਕਰਨ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ। ਉਹਨਾਂ ਇੱਕ ਹੋਰ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਹਰ ਮਹੀਨੇ ਵਿੱਚ ਡੀਜ਼ਲ/ਪੈਟਰੋਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਿੱਚ ਵਾਧਾ ਕਰਕੇ ਗਰੀਬ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਨਾਲ ਖਜ਼ਾਨਾ ਭਰਦੀ ਹੈ ਅਤੇ ਕਾਂਗਰਸ ਦੇ ਨੇਤਾ ਘਪਲੇ ਕਰਕੇ ਖ਼ਜਾਨੇ ਨੂੰ ਲੁੱਟਣ ਲੱਗੇ ਹੋਏ ਹਨ। ਉਹਨਾਂ ਅੱਜ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ, ਇੱਥੋਂ ਤੱਕ ਕਿ ਅੱਜ ਪਿਆਜ਼ ਵੀ 100 ਰੁਪਏ ਕਿਲੋ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਜਦ ਕੇਂਦਰ ਦੀ ਯੂ.ਪੀ.ਏ. ਸਰਕਾਰ ਨੇ ਸੱਤ•ਾ ਸੰਭਾਲੀ ਸੀ ਤਾਂ ਉਸ ਸਮੇਂ ਦੇਸ਼ ਦੀ ਵਿਕਾਸ ਦਰ 10 ਫੀਸਦੀ ਸੀ, ਂਜੋ ਕਿ ਹੁਣ ਘੱਟ ਕੇ 4 ਫੀਸਦੀ ਰਹਿ ਗਈ ਹੈ ਅਤੇ ਜਿਸ ਕਾਰਨ ਪੂਰੀ ਦੁਨੀਆਂ ਵਿੱਚ ਦੇਸ਼ ਦੀ ਬਦਨਾਮੀ ਹੋਈ ਹੈ, ਇਸੇ ਕਾਰਨ ਅੱਜ ਕੋਈ ਵੀ ਵਿਦੇਸ਼ੀ ਕੰਪਨੀ ਭਾਰਤ ਵਿੱਚ ਨਿਵੇਸ਼ ਕਰਨ ਨੂੰ ਤਿਆਰ ਨਹੀਂ।
ਸ੍ਰੀਮਤੀ ਬਾਦਲ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ ਤਾਂ ਹੀ ਔਰਤਾਂ ਪ੍ਰਤੀ ਹੋ ਰਹੇ ਜੁਰਮਾਂ ਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਯੂਨੇਸਕੋ ਦੀ ਰਿਪੋਰਟ ਅਨੁਸਾਰ ਅੱਜ ਦੇਸ਼ ਵਿੱਚ ਹਰ ਰੋਜ਼ 2000 ਭਰੂਣ ਹਤਿਆਵਾਂ ਹੋ ਰਹੀਆਂ ਹਨ ਅਤੇ ਹਰ 15 ਮਿੰਟ ਬਾਅਦ ਔਰਤਾਂ ਤੇ ਕੋਈ ਨਾ ਕੋਈ ਤਸ਼ੱਦਦ ਹੁੰਦਾ ਹੈ, ਹਰ 20 ਮਿੰਟ ਬਾਅਦ ਔਰਤਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ, ਹਰ 30 ਮਿੰਟ ਬਾਅਦ ਅਗਵਾ ਦੀ ਘਟਨਾ ਵਾਪਰਦੀ ਹੈ, ਹਰ 30 ਮਿੰਟ ਬਾਅਦ ਲੜਕੀਆਂ ਦਾਜ਼ ਕਾਰਨ ਮਾਰ ਦਿੱਤੀਆਂ ਜਾਦੀਆਂ ਹਨ ਅਤੇ ਹਰ 40 ਮਿੰਟ ਬਾਅਦ ਲੜਕੀਆਂ ਨੂੰ ਵੇਚਿਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਕਰਾਈਮ ਦਰ ਹਰ ਸਾਲ 20 ਫੀਸਦੀ ਦੀ ਦਰ ਨਾਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਔਰਤਾਂ ਪ੍ਰਤੀ ਹੋ ਰਹੇ ਅਪਰਾਧਾਂ ਅਤੇ ਭਰੂਣ ਹੱਤਿਆ ਨੂੰ ਖਤਮ ਕਰਨ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਯਤਨ ਕਰਨ ਪੈਣਗੇ। ਉਹਨਾਂ ਕਿਹਾ ਕਿ ਔਰਤ ਹੀ ਅੱਜ ਔਰਤ ਦੀ ਦੁਸ਼ਮਣ ਬਣੀ ਹੋਈ ਹੈ, ਉਹਨਾਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਰੂਣ ਹੱਤਿਆ ਨੂੰ ਰੋਕਣ ਅਤੇ ਦਾਜ਼ ਨਾ ਲੈਣ ਤੇ ਦੇਣ ਦਾ ਪ੍ਰਣ ਕਰਨ ਅਤੇ ਇਸ ਉਪਰਾਲੇ ਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨ।
ਸ੍ਰੀਮਤੀ ਬਾਦਲ ਨੇ ਮੰਦਿਰ ਕਮੇਟੀ ਵੱਲੋਂ ਗਰੀਬ ਲੜਕੀਆਂ ਅਤੇ ਬਜੁਰਗਾਂ ਲਈ ਖੋਲੇ ਕੰਪਿਊਟਰ ਸੈਂਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਨਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਆਤਮ ਨਿਰਭਰ ਹੋਣ ਨਾਲ ਲੜਕੀਆਂ ਵਿੱਚ ਜਿੱਥੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ, ਉਥੇ ਆਪਣੇ ਸਾਰੇ ਪਰਿਵਾਰ ਨੂੰ ਵੀ ਸਿੱਖਿਅਤ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰਤ ਦੀ ਰਾਸ਼ਟਰਪਤੀ ਇੱਕ ਔਰਤ ਰਹਿ ਚੁੱਕੀ ਹੈ ਅਤੇ ਦੇਸ ਦੀ ਪਾਰਲੀਮੈਂਟ ਦੀ ਸਪੀਕਰ ਤੇ ਅਪੋਜੀਲੀਡਰ ਵੀ ਇੱਕ ਔਰਤ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਲੋਕ ਸਭਾ ਹਲਕੇ ਬਠਿੰਡਾ ਵਿੱਚ 100 ਸਿਲਾਈ ਸੈਂਟਰ ਖੋਲੇ ਹਨ, ਜਿੱਥੇ 3000 ਲੜਕੀਆਂ ਟਰੇਨਿੰਗ ਲੈ ਰਹੀਆਂ ਹਨ ਅਤੇ ਹੁਣ ਤੱਕ ਲੋੜਵੰਦ ਔਰਤਾਂ ਨੂੰ 1400 ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਮੌਕੇ ਤੇ ਸ੍ਰੀਮਤੀ ਬਾਦਲ ਨੇ ਸ੍ਰੀ ਬਰਜਿੰਦਰ ਸਿੰਘ ਵੱਲੋਂ ਭਰੂਣ ਹੱਤਿਆ ਦੇ ਵਿਸੇਤੇ ਲਿਖੀ ਗਈ ਕਿਤਾਬ ਵੀ ਰਲੀਜ਼ ਕੀਤੀ। ਇਸ ਮੌਕੇ ਤੇ ਸ੍ਰੀਮਤੀ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਮੰਦਿਰ ਪ੍ਰਬੰਧਕ ਕਮੇਟੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰੀ ਹਰਚਰਨ ਸਿੰਘ ਗੋਹਲਵੜੀਆਂ ਮੇਅਰ ਨਗਰ-ਨਿਗਮ, ਸ੍ਰੀ ਤਨਵੀਰ ਸਿੰਘ ਧਾਲੀਵਾਲ, ਸ੍ਰੀ ਹਰਭਜ਼ਨ ਸਿੰਘ ਡੰਗ ਤੇ ਬੀਬੀ ਪਰਮਜੀਤ ਕੌਰ ਸ਼ਿਵਾਲਿਕ (ਤਿੰਨੇ ਕੌਸਲਰ), ਸ੍ਰੀ ਨੇਕ ਚੰਦ ਰੌਕ ਗਾਰਡਨ ਦੇ ਨਿਰਮਾਤਾ, ਮੰਦਿਰ ਕਮੇਟੀ ਦੇ ਜਨਰਲ ਸੈਕਟਰੀ ਪ੍ਰਦੀਪ ਢੱਲ, ਮੈਡਮ ਰਚਨਾ, ਸ੍ਰੀ ਬਰਜਿੰਦਰ ਸਿੰਘ, ਸ੍ਰੀਮਤੀ ਨੀਲਮ ਸੋਢੀ, ਡਾ. ਇਕਬਾਲ ਸਿੰਘ, ਸ੍ਰੀਮਤੀ ਰਜਨੀ ਬੈਕਟਰ, ਸ੍ਰੀ ਰਮੇਸ਼ ਂਜੋਸ਼ੀ ਅਤੇ ਸ੍ਰੀ ਨਰੇਸ਼ ਧੀਗਾਂਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਇਸ ਸੈਮੀਨਾਰ ਵਿੱਚ ਹਾਜਰਸਨ।

Facebook Comment
Project by : XtremeStudioz