Close
Menu

ਸਮਾਰਕ ‘ਸਦੈਵ ਅਟਲ’ ਦਾ ਉਦਘਾਟਨ

-- 26 December,2018

ਨਵੀਂ ਦਿੱਲੀ, 26 ਦਸੰਬਰ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿਚ ਬਣੇ ਸਮਾਰਕ ‘ਸਦੈਵ ਅਟਲ’ ਦਾ ਉਦਘਾਟਨ ਉਨ੍ਹਾਂ ਦੇ 94ਵੇਂ ਜਨਮ ਦਿਵਸ ਮੌਕੇ ਕੀਤਾ ਗਿਆ। ਇਹ ਸਮਾਰਕ ਕੌਮੀ ਸਮ੍ਰਿਤੀ ਸਥਲ ਦੇ ਨੇੜੇ ਬਣਾਇਆ ਗਿਆ ਹੈ। ਸ੍ਰੀ ਵਾਜਪਾਈ ਦੇ ਜਨਮ ਦਿਵਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਰਾਜਘਾਟ ਨੇੜੇ ਸਥਿਤ ਅਟਲ ਸਮ੍ਰਿਤੀ ਸਥਲ ਉੱਤੇ ਕਰਵਾਈ ਗਈ ਪ੍ਰਾਰਥਨਾ ਵਿਚ ਹਿੱਸਾ ਲਿਆ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਾਜਪਾਈ ਦੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ। ਸ੍ਰੀ ਵਾਜਪਾਈ ਦਾ ਦੇਹਾਂਤ ਬੀਤੇ 16 ਅਗਸਤ ਨੂੰ ਹੋ ਗਿਆ ਸੀ। ਇਹ ਸਮਾਰਕ ਇੱਕ ਕਵੀ, ਮਾਨਵਵਾਦੀ ਆਗੂ ਅਤੇ ਇੱਕ ਮਹਾਨ ਆਗੂ ਵਜੋਂ ਉਨ੍ਹਾਂ ਦੀ ਸ਼ਖ਼ਸੀਅਤ ਨੁੂੰ ਦਰਸਾਉਂਦਾ ਹੈ। ਸਮਾਰਕ ਦੇ ਕੇਂਦਰੀ ਮੰਚ ਵਿਚ ਚੌਰਸ ਅਤੇ ਗ੍ਰੇਨਾਈਟ ਦੇ ਕਾਲੇ ਨੌਂ ਬਲਾਕ ਲੱਗੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਇੱਕ ਦੀਵਾ ਰੱਖਿਆ ਗਿਆ ਹੈ। ਨੌਂ ਦੀ ਗਿਣਤੀ ਨੌਂ ਰਸਾਂ, ਨਵਰਾਤਰਿਆਂ ਅਤੇ ਨੌਂ ਗ੍ਰਹਿਆਂ ਦਾ ਪ੍ਰਤੀਨਿਧਤਾ ਕਰਦੀ ਹੈ। ਨੌਂ ਚੌਰਸ ਪੱਥਰਾਂ ਦੇ ਇਸ ਸਮਾਰਕ ਦਾ ਮੰਚ ਇੱਕ ਗੋਲਾਈ ਵਾਲੇ ਕਮਲ ਦੇ ਆਕਾਰ ਦਾ ਹੈ। ਮੰਚ ਤੱਕ ਚਾਰ ਪ੍ਰਮੁੱਖ ਦਿਸ਼ਾਵਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਅਟਲ ਸਮ੍ਰਿਤੀ ਨਿਆਸ ਸੁਸਾਇਟੀ ਨੇ ਇਹ ਸਮਾਰਕ ਬਣਾਉਣ ਲਈ ਪਹਿਲ ਕੀਤੀ ਸੀ। ਸੁਸਾਇਟੀ ਦੇ ਸੰਸਥਾਪਕ ਮੈਂਬਰਾਂ ਵਿਚ ਸੁਮਿਤਰਾ ਮਹਾਜਨ, ਲਾਲਜੀ ਟੰਡਨ, ਓ ਪੀ ਕੋਹਲੀ, ਵਜੂਭਾਈ ਰੂਦਾਭਾਈ ਵਾਲਾ, ਵਿਜੈ ਕੁਮਾਰ ਮਲਹੋਤਰਾ, ਰਾਮ ਲਾਲਾ ਅਤੇ ਰਾਮ ਬਹਾਦੁਰ ਰਾਏ ਸ਼ਾਮਲ ਹਨ। ਇਸ ਸਮਾਰਕ ਦਾ ਨਿਰਮਾਣ ਕਾਰਜ ਸੀਪੀਡਬਲਿਊਡੀ ਨੇ 10.51 ਕਰੋੜ ਰੁਪਏ ਵਿਚ ਪੂਰਾ ਕੀਤਾ ਹੈ।

Facebook Comment
Project by : XtremeStudioz