Close
Menu

ਸਮਾਰੋਹ ‘ਚ ‘ਧਕ-ਧਕ ਗਰਲ’ ਮਾਧੁਰੀ ਨੇ ਦਿੱਤੀ ਪੇਸ਼ਕਾਰੀ, ‘ਕਾਲਾ ਚਸ਼ਮਾ’ ‘ਤੇ ਥਿਰਕੇ ਕੈਟਰੀਨਾ-ਸਿਧਾਰਥ

-- 22 January,2017
ਮੁੰਬਈ—ਬਾਲੀਵੁੱਡ ‘ਚ ਬੀਤੇ ਦਿਨ ਸ਼ਨੀਵਾਰ ਨੂੰ ਮੁੰਬਈ ਪੁਲਸ ਦੇ ਸਲਾਨਾ ਸ਼ੋਅ ‘ਉਮੰਗ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਇਸ ਮੌਕੇ ‘ਤੇ ਵਰੁਣ-ਆਲੀਆ ਨੇ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਮਾਧੁਰੀ ਦੀਕਸ਼ਿਤ ਨੇ ਵੀ ਸਟੇਜ਼ ਪ੍ਰਫਾਰਮੈਂਸ ਦਿੱਤੀ, ਜਿਸ ਨੇ ਸਾਰੀਆਂ ਦਾ ਧਿਆਨ ਖਿੱਚਿਆਂ। ਇਸ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਜੋੜੀ ਨੇ ਸਟੇਜ਼ ‘ਤੇ ਫਿਲਮ ‘ਬਾਰ-ਬਾਰ ਦੇਖੋ’ ਦਾ ਮਸ਼ਹੂਰ ਗਾਣਾ ‘ਕਾਲਾ ਚਸ਼ਮਾ’ ‘ਤੇ ਡਾਂਸ ਕੀਤਾ।
ਇਸ ਮੌਕੇ ‘ਚ ਯੂਲੀਆ ਵੰਤੂਰ, ਹਿਮੇਸ਼ ਰੇਸ਼ਮੀਆਂ, ਅਰਜੁਨ ਕਪੂਰ, ਸੋਨੂੰ ਨਿਗਮ, ਮਾਧੁਰੀ ਦੀਕਸ਼ਿਤ, ਅਕਸ਼ੈ ਕੁਮਾਰ, ਪ੍ਰੀਟੀ ਜ਼ਿੰਟਾ, ਸ਼ਾਹਿਦ ਕਪੂਰ, ਉਰਵਸ਼ੀ ਰੌਤੇਲਾ, ਆਯੂਸ਼ਮਾਨ ਖੁਰਾਣਾ, ਐਲੀ ਅਵਰਾਮ, ਵਾਣੀ ਕਪੂਰ, ਸੁਸ਼ਾਤ ਸਿੰਘ ਰਾਜਪੂਤ, ਕ੍ਰਿਤੀ ਸੈਨਨ, ਸ਼ਿਲਪਾ-ਸ਼ਮਿਤਾ, ਨੋਰਾ ਫਤਿਹ, ਟਾਈਗਰ ਸ਼ਰਾਫ ਅਤੇ ਗੌਹਾਰ ਖ਼ਾਨ ਸਮੇਤ ਕਈ ਸਿਤਾਰਿਆਂ ਨੇ ਸਟੇਜ਼ ਪੇਸ਼ਕਾਰੀ ਦਿੱਤੀਆਂ।
Facebook Comment
Project by : XtremeStudioz