Close
Menu

ਸਮੁੰਦਰੀ ਜਹਾਜ਼ ਵਿੱਚੋਂ ਡਿੱਗ ਕੇ ਭਾਰਤੀ ਮੁਲਾਜ਼ਮ ਹਲਾਕ

-- 28 December,2014

ਨਿਊਯਾਰਕ, ਹਾਲੈਂਡ-ਅਮਰੀਕਾ ਲਾਈਨ ਦੇ ਇਕ ਕਰੂਜ਼ ਸਮੁੰਦਰੀ ਜਹਾਜ਼ ਵਿੱਚ ਕੰਮ ਕਰਨ ਵਾਲੇ ਇਕ ਭਾਰਤੀ ਦੀ ਸਮੁੰਦਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਠਾਣੇ (ਮੁੰਬਈ) ਵਾਸੀ 27 ਸਾਲਾ ਮਿਨੇਜ ਦੀ ਮੌਤ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੀ ਲਾਸ਼ ਸਮੁੰਦਰ ਵਿੱਚ ਤੈਰਦੀ ਹੋਈ ਅਮਰੀਕੀ ਸੂਬੇ ਫਲੋਰਿਡਾ ਦੇ ਸਾਹਿਲ ਦੇ ਨੇੜੇ ਪੁੱਜੀ। ਇਸ ਬਾਰੇ ਇਕ ਰਿਪੋਰਟ ‘ਟੰਪਾ ਬੇਅ ਟਾਈਮਜ਼’ ਨਾਮੀਂ ਰਸਾਲੇ ਵਿੱਚ ਛਪੀ ਹੈ। ਰਿੰਡੈਮ ਨਾਮੀ ਇਕ ਸਮੁੰਦਰੀ ਜਹਾਜ਼ ਬੀਤੇ ਐਤਵਾਰ ਨੂੰ ਟੰਪਾ ਬੰਦਰਗਾਹ ਵਿੰਚ ਆਇਆ ਸੀ ਤੇ ਸੰਭਵ ਤੌਰ ’ਤੇ ਇਹ ਘਟਨਾ ਉਸੇ ਦਿਨ ਵਾਪਰੀ। ਹਾਲੈਂਡ-ਅਮਰੀਕਾ ਲਾਈਨ ਨੇ ਇਕ ਬਿਆਨ ਰਾਹੀਂ ਇਸ ਘਟਨਾ ਲਈ ਦੁਖ ਜ਼ਾਹਿਰ ਕੀਤਾ ਹੈ।

Facebook Comment
Project by : XtremeStudioz