Close
Menu

ਸਮੁੰਦਰ ‘ਚ ਰਿਸ ਰਹੇ ਰੇਡੀਓਧਰਮੀ ਪਾਣੀ ਨਾਲ ਜਾਪਾਨ ‘ਚ ਐਮਰਜੈਂਸੀ

-- 06 August,2013

kinjo

ਟੋਕੀਓ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜਾਪਾਨ ਦੇ ਫੁਕੂਸ਼ਿਮਾ ਪਰਮਾਣੂ ਪਲਾਂਟ ‘ਚੋਂ ਸਮੁੰਦਰ ‘ਚ ਰਿਸ ਰਹੇ ਰੇਡੀਓਧਰਮੀ ਪਾਣੀ ਦੇ ਕਾਰਨ ਉਥੇ ਐਮਰਜੈਂਸੀ ਪੈਦਾ ਹੋ ਗਈ ਹੈ। ਜਾਪਾਨ ਦੇ ਨਾਭਿਕੀਯ ਕੰਟਰੋਲਰ ਵਿਵਸਥਾ ਮੁਖੀ ਸ਼ਿੰਜੀ ਕਿੰਜੋ ਨੇ ਕਲ ਕਿਹਾ ਕਿ ਇਨਫੈਕਸ਼ਨਡ ਪਾਣੀ ਭੂਤਲ ਤੋਂ ਉਪਰ ਆ ਰਿਹਾ ਹੈ ਅਤੇ ਇਸ ਦੀ ਮਾਤਰਾ ਰੇਡੀਓਧਰਮੀ ਪਾਣੀ ਛੱਡੇ ਜਾਣ ਦੀ ਮਾਨ ਸੀਮਾ ਨੂੰ ਪਾਰ ਕਰ ਰਹੀ ਹੈ। ਕਿੰਜੋ ਨੇ ਕਿਹਾ ਕਿ ਪਰਮਾਣੂ ਪਲਾਂਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਟੋਕੀਓ ਇਲੈਕਟ੍ਰੀਕਲ ਪਾਵਰ (ਟੇਪਕੋ) ਵਲੋਂ ਅਪਣਾਏ ਗਏ ਸਭ ਉਪਾਅ ਅਸਥਾਈ ਹਨ। ਉਨ੍ਹਾਂ ਨੇ ਕਿਹਾ ਕਿ ਟੇਪਕੋ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੀ ਹੈ ਅਤੇ ਇਸ ਲਈ ਇਸ ਨੂੰ ਟੇਪਕੋ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ।

Facebook Comment
Project by : XtremeStudioz