Close
Menu

ਸਮੂਹ ਵਿਭਾਗਾਂ ਨੂੰ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ

-- 09 December,2014

* ਵਿਭਾਗਾਂ ਦੀ ਸਾਈਬਰ ਸੁਰੱਖਿਆ ਯਕੀਨੀ ਬਣਾਉਣਗੇ

ਚੰਡੀਗੜ੍ਹ, ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਸੂਚਨਾ ਸੁਰੱਖਿਆ ਅਫ਼ਸਰ ਨਿਯੁਕਤ ਕਰਕੇ ਉਸ ਦਾ ਨਾਂ ਪ੍ਰਸ਼ਾਸਨਿਕ ਸੁਧਾਰ ਡਾਇਰੈਕਟੋਰੇਟ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇੱਕ ਅਧਿਕਾਰਿਤ ਬੁਲਾਰੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਨੈਸ਼ਨਲ ਕ੍ਰਿਟੀਕਲ ਇਨਫਰਾਸਟਰਕਚਰ ਪ੍ਰੋਟੈਕਸ਼ਨ ਸੈ’ਟਰ, ਭਾਰਤ ਸਰਕਾਰ ਨੇ ਜਰੂਰੀ ਸੂਚਨਾ ਢਾਂਚੇ ਦੇ ਸਬੰਧ ਵਿੱਚ ਇੱਕ ਕੌਮੀ ਨੋਡਲ ਏਜੰਸੀ ਹੋਣ ਵਜੋ’ ਸਮੂਹ ਸੂਬਾ ਸਰਕਾਰਾਂ ਨੂੰ ਸਾਰੇ ਵਿਭਾਗਾਂ ਵਿੱਚ ਮੁੱਖ ਸੂਚਨਾ ਸੁਰੱਖਿਆ ਅਫ਼ਸਰ ਨਿਯੁਕਤ ਕਰਨ ਦੇ ਦਿਸਾ ਨਿਰਦੇਸ਼ ਦਿੱਤੇ ਹਨ। ਇਹਨਾਂ ਅਫ਼ਸਰਾਂ ਨੂੰ ਜਰੂਰੀ ਤੇ ਅਹਿਮ ਸੂਚਨਾ ਦੇ ਬਚਾਅ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਸ ਨੂੰ ਦਰਪੇਸ਼ ਖਤਰਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਦੂਰ ਕਰਨ ਦੀ ਜਿੰਮੇਵਾਰੀ ਸੌਪੀ ਗਈ ਹੈ।
ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਨਿਯੁਕਤ ਕੀਤੇ ਜਾਣ ਵਾਲੇ ਮੁੱਖ ਸੂਚਨਾ ਸੁਰੱਖਿਆ ਅਫ਼ਸਰਾਂ ਦੇ ਨਾਂ ਭੇਜਣ।

Facebook Comment
Project by : XtremeStudioz