Close
Menu

ਸਮੇਂ ਸੀਮਾ ਤੋਂ ਅੱਗੇ ਨਿਕਲ ਸਕਦੀ ਹੈ ਈਰਾਨ ਨੂੰ ਲੈ ਕੇ ਪ੍ਰਮਾਣੂ ਗੱਲ ਬਾਤ

-- 30 June,2015

ਵਿਆਨਾ, 30 ਜੂਨ- ਈਰਾਨ ਤੇ ਕੁੱਝ ਵੱਡੀਆਂ ਮਹਾ ਸ਼ਕਤੀਆਂ ਨੇ ਐਤਵਾਰ ਨੂੰ ਆਪਣੀ ਗਹਿਨ ਗੱਲਬਾਤ ਦੇ ਦੌਰਾਨ ਸਵੀਕਾਰ ਕੀਤਾ ਕਿ ਇਤਿਹਾਸਿਕ ਪ੍ਰਮਾਣੂ ਕਰਾਰ ਕਰਨ ਦੀ ਤੇਜ਼ੀ ਨਾਲ ਕੋਲ ਆਉਂਦੀ ਸਮੇਂ ਸੀਮਾ ਤੱਕ ਕੰਮ ਪੂਰਾ ਨਾ ਹੋਣ ਦੀ ਉਮੀਦ ਹੈ ਕਿਉਂਕਿ ਉਨ੍ਹਾਂ ਨੂੰ ਵੱਡੇ ਮਤਭੇਦਾਂ ਨੂੰ ਦੂਰ ਕਰਨ ਲਈ ਹੋਰ ਜੂਝਣਾ ਪੈ ਰਿਹਾ ਹੈ। ਵਿਆਨਾ ‘ਚ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਦੀ ਸਮੇਂ ਸੀਮਾ ਤੋਂ ਕੁੱਝ ਦਿਨ ਜ਼ਿਆਦਾ ਹੀ ਲੱਗਣਗੇ ਤੇ ਈਰਾਨ ਦਾ ਕਹਿਣਾ ਹੈ ਕਿ ਲੰਬੇ ਵਿਸਥਾਰ ‘ਤੇ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਨੂੰ ਪਰਾਮਰਸ਼ ਲਈ ਤਹਿਰਾਨ ਪਰਤਣਾ ਹੈ। ਹਾਲਾਂਕਿ ਅਮਰੀਕਾ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਨਹੀਂ ਹੈ।

Facebook Comment
Project by : XtremeStudioz