Close
Menu

ਸਮੱਸਿਆਵਾਂ ਦਾ ਹੱਲ ਕੱਢਣ ਵਾਲੀ ਸਿਆਸਤ ਦੀ ਲੋੜ: ਪ੍ਰਿਯੰਕਾ

-- 25 April,2019

ਫਤਿਹਪੁਰ/ਬੁੰਦੇਲਖੰਡ, 25 ਅਪਰੈਲ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਸਿਆਸਤ ਦੀ ਹਾਮੀ ਭਰਨ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੇ ਤੇ ਹੱਲ ਵੀ ਕਰੇ। ਪ੍ਰਿਯੰਕਾ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਵਿਚ ਬਦਲਾਅ ਦੀ ਲੋੜ ਹੈ, ਸਿਰਫ਼ ਆਪਣੇ ਹਲਕਿਆਂ ਤੇ ਜ਼ਰੂਰਤਾਂ ਲਈ ਨਹੀਂ, ਬਲਕਿ ਆਪਣੇ ਬੱਚਿਆਂ ਦੇ ਭਵਿੱਖ ਮਜ਼ਬੂਤ ਕਰਨ ਲਈ ਦੇਸ਼ ਨੂੰ ਬਚਾਉਣ ਲਈ ਅਜਿਹਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਿਆਸਤ ਜ਼ਮੀਨ ਨਾਲ ਜੁੜੀ ਹੋਈ ਨਹੀਂ, ਇਸ ਦਾ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਪ੍ਰਿਯੰਕਾ ਨੇ ਬੁੰਦੇਲਖੰਡ ’ਚ ਮੋਦੀ ਦੀ ਰੈਲੀ ਦੀ ਤਿਆਰੀ ਲਈ ਪਾਣੀ ਦੀ ਕਥਿਤ ਬਰਬਾਦੀ ਕਰਨ ’ਤੇ ਵਿਅੰਗ ਕਰਦਿਆਂ ਕਿਹਾ ਕਿ ‘ਇਹ ਚੌਕੀਦਾਰ ਹੈ ਜਾਂ ਦਿੱਲੀ ਤੋਂ ਪਧਾਰਿਆ ਕੋਈ ਸ਼ਹਿਨਸ਼ਾਹ’। ਕਾਂਗਰਸ ਜਨਰਲ ਸਕੱਤਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਪ੍ਰਧਾਨ ਪ੍ਰਚਾਰ ਮੰਤਰੀ’ ਕਰਾਰ ਦਿੰਦਿਆਂ ਕਿਹਾ ਕਿ ਇਕ ਪਾਸੇ ਬੁੰਦੇਲਖੰਡ ਵਿਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਦੂਜੇ ਪਾਸੇ ਮੋਦੀ ਦੇ ਸਵਾਗਤ ਲਈ ਪੀਣ ਵਾਲੇ ਪਾਣੀ ਨਾਲ ਸੜਕਾਂ ਸਾਫ਼ ਕੀਤੀਆਂ ਜਾ ਰਹੀਆਂ ਹਨ। ਪ੍ਰਿਯੰਕਾ ਦੇ ਬਿਆਨ ਦੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਿਖੇਧੀ ਕੀਤੀ ਤੇ ਕਿਹਾ ਕਿ ਕਾਂਗਰਸ ਨੂੰ ਹਾਰ ਨਜ਼ਰ ਆ ਰਹੀ ਹੈ।

Facebook Comment
Project by : XtremeStudioz