Close
Menu

ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ‘ਚ ਕੈਂਸਰ ਦੀ ਜਾਂਚ ਤੇ ਇਲਾਜ ਦੇ ਵਿਸੇਸ ਯੂਨਿਟ ਸਥਾਪਿਤ ਹੋਣਗੇ ‑ ਬਾਦਲ

-- 23 September,2013

71

ਫਰੀਦਕੋਟ,23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿੱਚ ਕੈਂਸਰ ਦੀ ਜਾਂਚ ਤੇ ਇਲਾਜ ਲਈ ਵਿਸ਼ੇਸ਼ ਤੌਰ ਤੇ ਕੈਂਸਰ ਤੇ ਡਰੱਗ ਡੀ ਐਡਿਕਸ਼ਨ ਫੰਡ ਕਾਇਮ ਕੀਤਾ ਗਿਆ ਹੈ ਜਿਸ ਤਹਿਤ 300 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਿੱਚ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂਕਿ ਕੈਂਸਰ ਰੋਗ ਤੋਂ ਪੀੜ੍ਹਤ ਲੋਕਾਂ ਨੂੰ  ਵਧੀਆ ਇਲਾਜ ਮੁੱਹਈਆ ਕਰਵਾਇਆ ਜਾਵੇਗਾ।

ਸ੍ਰ ਬਾਦਲ ਨੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ 60 ਕਰੋੜ ਰੁਪਏ ਦੀ ਲਾਗਤ ਵਾਲੇ ਨਿਊਕਲੀਅਰ ਮੈਡੀਸਨ ਵਿਭਾਗ ਅਤੇ ਇਸ ਵਿੱਚ ਲਗਾਈਆਂ ਗਈਆ ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਦਾ ਉਦਘਾਟਕ ਕਰਨ ਮਗਰੋਂ ਆਡੀਟੋਰੀਅਮ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਂਸਰ ਦੇ ਰੋਗ ਤੋਂ ਸਿਰਫ ਨਾ ਪੰਜਾਬ ਜਾਂ ਭਾਰਤ ਹੀ ਸਗੋਂ ਅਮਰੀਕਾ ਵਰਗੇ ਦੇਸ਼ ਵੀ ਇਸ ਤੋਂ ਪੀੜਤ ਹਨ। ਇਸ ਦੇ ਕਾਰਨਾਂ ਦੀ ਜਾਂਚ ਬਾਰੇ ਖੋਜ ਕੀਤੀ ਜਾ ਰਹੀ ਹੈ ਪਰ ਅਜੇ ਕੋਈ ਠੋਸ ਤੱਥ ਸਾਹਮਣੇ ਨਹੀਂ ਆਏ।  ਉਹਨਾਂ ਆਖਿਆ ਕਿ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੈ ਜਿਸ ਕਰਕੇ ਲੋਕਾਂ ਖਾਸ ਤੌਰ ਤੇ ਗਰੀਬ ਲੋਕਾਂ ਨੂੰ ਮਿਆਰੀ ਅਤੇ ਸਸਤੀਆਂ ਕੀਮਤਾਂ ਤੇ ਇਲਾਜ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ। ਇਸ ਉਦੇਸ਼ ਤਹਿਤ ਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਕਾਇਮ ਕੀਤਾ ਹੈ ਜਿਸ ਤਹਿਤ ਕੈਂਸਰ ਰੋਗ ਤੋਂ ਪੀੜ੍ਹਦ ਵਿਅਕਤੀ ਨੂੰ ਜਾਂਚ ਤੇ ਇਲਾਜ 1.50 ਲੱਖ ਰੁਪਏ ਤੱਕ ਦੀ ਮਾਲੀ ਇਮਦਾਦ ਦਿੱਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਚੰਡੀਗੜ੍ਹ ਨੇੜੇ ਮੁਲਾਂਪੁਰ ਵਿਖੇ ਵੀ 450 ਕਰੋੜ ਰੁਪਏ ਦੀ ਲਾਗਤ ਨਾਲ ਟਾਟਾ ਮੈਮੋਰੀਅਲ ਕੈਂਸਰ ਟਰੀਟਮੈਂਟ ਹਸਪਤਾਲ ਸਥਾਪਿਤ ਕੀਤਾ ਜਾਣਾ ਹੈ ਜਿਸ ਦੀ ਛੇਤੀ ਤੋਂ ਛੇਤੀ ਪ੍ਰਵਾਨਗੀ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਅਪੀਲ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜਲਦ ਹੀ ਮੰਤਰੀ ਮੰਡਲ ਪਾਸੋਂ ਪ੍ਰਵਾਨਗੀ ਦੇਣ ਦੇ ਭਰੋਸਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅੱਜ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਕੈਂਸਰ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਤੋਂ ਬਾਅਦ ਹੁਣ ਸੂਬਾ ਸਰਕਾਰ ਵੱਲੋਂ ਅੰ੍ਿਰਮਤਸਰ ਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਵਿੱਚ ਅਜੇਹਾ ਹੀ ਬੁਨਿਆਦੀ ਢਾਂਚਾ ਬਹੁਤ ਹੀ ਛੇਤੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਨਾ ਸਿਰਫ ਪੰਜਾਬ ਵਾਸੀਆਂ ਨੂੰ ਸਗੋਂ ਦੇਸ਼ ਦੇ ਹੋਰ ਸੂਬਿਆਂ ਨੂੰ ਵੀ ਕੈਂਸਰ ਦਾ ਬੇਹਤਰੀਨ ਇਲਾਜ ਮੁਹੱਈਆ ਹੋ ਸਕੇਗਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਦੇਸ ਵਿਚ ਸਹੀ ਜਮੂਹਰੀ ਨਿਜਾਮ ਸਥਾਪਿਤ ਕਰਨ ਵਿਚ ਛੁਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਇਕ ਤੋਂ ਬਾਅਦ ਇਕ ਬਣਨ ਵਾਲੀਆਂ ਕਾਂਗਰਸੀ ਸਰਕਾਰਾਂ ਨੇ ਸੂਬਿਆਂ ਦੇ ਅਧਿਕਾਰ ਖੋਹ ਕੇ ਕੇਂਦਰ ਕੋਲ ਸਕਤੀਆਂ ਦਾ ਕੇਂਦਰੀਕਰਨ ਕਰ ਦਿੱਤਾ ਹੈ। ਜਿਸ ਕਾਰਨ ਅੱਜ ਸੂਬਿਆਂ ਦੀ ਕੇਂਦਰੀ ਫੰਡ ਹਾਸਲ ਕਰਨ ਲਈ ਹਾਲਤ ਭਿਖਾਰੀਆਂ ਵਾਲੀ ਬਣ ਜਾਂਦੀ ਹੈ।

ਇਸ ਮੌਕੇ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਦੇ ਉਪ ਕੁਲਪਤੀ ਡਾ. ਐਸ ਐਸ ਗਿੱਲ ਨੂੰ ਆਖਿਆ ਕਿ ਪੇਂਡੂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਵੱਲੋਂ ਪਾਇਲਟ ਪ੍ਰੋਜੈਕਟ ਵਜੋਂ ਬਿਮਾਰੀ-ਮੁਕਤ ਮਿਸ਼ਨ ਤਹਿਤ ਪੰਜ ਪਿੰਡਾਂ ਨੂੰ ਅਡਾਪਟ ਕੀਤਾ ਜਾਵੇ ਤਾਂ ਕਿ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਦੇ ਨਾਲ ਨਾਲ ਉਨ੍ਹਾਂ ਨੂੰ ਸਿਹਤ ਸਹੂਲਤਾਂ ਵੀ ਦਿੱਤੀਆ ਜਾ ਸਕਣ।

ਇਸ ਮੌਕੇ ਉਪ ਕੁਲਪਤੀ ਡਾ. ਐਸ ਐਸ ਗਿੱਲ ਨੇ ਦੱਸਿਆ ਕਿ ਅੱਜ ਮੈਡੀਕਲ ਕਾਲਜ ਵਿੱਚ ਸਥਾਪਿਤ ਕੀਤੀ ਨਿਊਕਲੀਅਰ ਮੈਡੀਸਨ ਟੈਕਨੋਲਜੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਲਾਈ ਜਾਣ ਵਾਲੀ ਪਹਿਲੀ ਕਿਸਮ ਦੀ ਟੈਕਨੋਲੋਜੀ ਹੈ। ਇਸ ਮੌਕੈ ‘ਤੇ ਡਾ: ਐਸ.ਐਸ.ਗਿੱਲ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਪਲਭਦੀਆਂ ਤੋਂ ਜਾਣੂੰ ਵੀ ਕਰਵਾਇਆ।

ਇਸ ਮੌਕੇ ‘ਤੇ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਸ੍ਰ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਸ੍ਰੀ ਦੀਪ ਮਲਹੋਤਰਾ ਹਲਕਾ ਵਿਧਾਇਕ, ਕਮਿਸਸ਼ਨਰ ਸ੍ਰੀ ਵੀ ਕੇ ਸਰਮਾ, ਡਿਪਟੀ ਕਮਿਸ਼ਨਰ ਸ਼੍ਰੀ  ਅਰਸ਼ਦੀਪ ਸਿੰਘ ਥਿੰਦ, ਸ: ਗੁਰਤੇਜ ਸਿੰਘ ਗਿੱਲ ਸੀਨੀਅਰ ਅਕਾਲੀ ਆਗੂ, ਜੱਥੇਦਾਰ ਲਖਵੀਰ ਸਿੰਘ ਅਰਾਈਆਂ ਵਾਲਾ ਵੀ ਹਾਜ਼ਰ ਸਨ।

Facebook Comment
Project by : XtremeStudioz