Close
Menu

ਸਰਕਾਰੀ ਹਸਪਤਾਲ ‘ਚੋਂ ਹੋਵੇਗੀ ਗਰੀਬੀ ਰੇਖਾ ਹੇਠਲੇ ਕੈਂਸਰ ਮਰੀਜ਼ਾਂ ਦੀ ਪਛਾਣ

-- 10 December,2014

*  ਜਿਆਣੀ ਨੇ ਖੋਲਿਆ ਨਵਾਂ ਸਥਾਪਿਤ ਸ਼ਿਕਾਇਤ ਬਾਕਸ-12 ਸ਼ਿਕਾਇਤਾਂ ਮਿਲੀਆਂ
*  ਸ਼ਿਕਾਇਤਾਂ 7 ਦਿਨਾਂ ਦੇ ਅੰਦਰ-ਅੰਦਰ ਨਿਪਟਾਉਣ ਦੇ ਹੁਕਮ

ਚੰਡੀਗੜ•,  ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਰਕਾਰੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਗਰੀਬੀ ਰੇਖਾ ਹੇਠਲੇ ਕੈਂਸਰ ਦੇ ਮਰੀਜ਼ਾਂ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਉਨ•Îਾਂ ਨੂੰ ਪੰਜਾਬ ਸਰਕਾਰ ਦੇ ਕੈਂਸਰ ਰਾਹਤ ਫੰਡ ਵਿਚੋਂ ਸਹਾਇਤਾ ਦਿੱਤੀ ਜਾ ਸਕੇ।
ਅੱਜ ਇੱਥੇ ਪੰਜਾਬ ਨਿਰੋਗੀ ਸੁਸਾਇਟੀ ਦੀ 10 ਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਸ਼੍ਰੀ ਜਿਆਣੀ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਕੈਂਸਰ ਮਰੀਜ਼ਾਂ ਲਈ 20 ਕਰੋੜ ਰੁਪੈ ਸਾਲਾਨਾ ਵਾਲਾ ਮੁੱਖ ਮੰਤਰੀ ਰਾਹਤ ਫੰਡ ਕਾਇਮ ਕੀਤਾ ਗਿਆ ਹੈ ਜਿਸ ਵਿਚੋਂ  ਪ੍ਰਤੀ ਮਰੀਜ਼ ਨੂੰ 1.5 ਲੱਖ ਰੁਪੈ ਸਹਾਇਤਾ ਦਿੱਤੀ ਜਾਂਦੀ ਹੈ। ਇਸ ਫੰਡ ਵਿਚੋਂ 18000 ਮਰੀਜ਼ਾਂ ਨੂੰ 211 ਕਰੋੜ ਰੁਪੈ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਰਾਸ਼ਟਰੀ ਸਵਾਸਥ ਬੀਮਾ ਯੋਜਨਾ ਬਾਰੇ ਗੱਲ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲਕੇ ਪੰਜਾਬ ਸਰਕਾਰ ਵਲੋਂ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸਾਲਾਨਾ 30000 ਰੁਪੈ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਇਕ ਸਮਾਰਟ ਕਾਰਡ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਰੋਗੀ ਸਰਕਾਰੀ ਤੇ ਨਿੱਜੀ ਹਸਪਤਾਲ ਦੋਹਾਂ ਵਿਚ ਇਲਾਜ ਕਰਵਾ ਸਕਦਾ ਹੈ। ਇਸ ਯੋਜਨਾ ਦਾ ਲਾਭ ਚੋਣਵੀਆਂ ਬੀਮਾ ਕੰਪਨੀਆਂ ਰਾਹੀਂ ਵੀ ਉਠਾਇਆ ਜਾ ਸਕਦਾ ਹੈ। ਚੇਤੇ ਰਹੇ ਕਿ ਇਸ ਯੋਜਨਾ ਤਹਿਤ ਬੀਮਾ ਪ੍ਰੀਮੀਅਮ 670 ਰੁਪੈ ਤੋਂ ਘਟਾਕੇ 283 ਰੁਪੈ ਪ੍ਰਤੀ ਪਰਿਵਾਰ ਕੀਤਾ ਗਿਆ ਹੈ ਜਿਸ ਨਾਲ ਕਲੇਮ ਲੈਣ ਦੀ ਦਰ 40 ਫੀਸਦੀ ਤੋਂ 106 ਫੀਸਦੀ ਹੋ ਚੁੱਕੀ ਹੈ।
ਮੀਟਿੰਗ ਦੌਰਾਨ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਕੈਂਸਰ ਤੋਂ ਲੋਕਾਂ ਨੂੰ ਬਚਾਉਣ  ਲਈ ਵਿਭਾਗ ਵਲੋਂ ਲੋਕਾਂ ਨੂੰ ਰਹਿਣ ਸਹਿਣ ਦਾ ਢੰਗ ਬਦਲਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਨਾਲ ਹੀ ਕੈਂਸਰ ਦੇ ਇਲਾਜ ਲਈ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ 750 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ। ਇਸ ਰਕਮ ਨਾਲ 100 ਬਿਸਤਰਿਆਂ ਦਾ ਐਂਡਵਾਂਸ ਕੈਂਸਰ ਰਿਸਰਚ ਸੈਂਟਰ ਬਠਿੰਡਾ, ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨਵੀਨੀਕਰਨ ਤੇ ਮੁੱਲਾਂਪੁਰ ਵਿਖੇ 200 ਬਿਸਤਰਿਆਂ ਦਾ ਟਾਟਾ ਮੈਮੋਰੀਅਲ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਵਲੋਂ ਡਾਇਰੈਕਟਰ ਸਿਹਤ ਦੇ ਦਫਤਰ ਵਿਖੇ ਲਾਇਆ ਗਿਆ ਸ਼ਿਕਾਇਤ ਬਾਕਸ ਖੋਲਿਆ ਗਿਆ ਜਿਸ ਦੌਰਾਨ 12 ਸ਼ਿਕਾਇਤਾਂ ਪ੍ਰਾਪਤ ਹੋਈਆਂ। ਸਿਹਤ ਮੰਤਰੀ ਵਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਹਫਤੇ ਦੇ ਅੰਦਰ-ਅੰਦਰ ਨਿਪਟਾਉਣ ਦੇ ਹੁਕਮ ਦਿੱਤੇ ਗਏ।
ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਸਕੱਤਰ ਸਿਹਤ ਹੁਸਨ ਲਾਲ, ਵਿਸ਼ੇਸ਼ ਸਕੱਤਰ ਵਿਕਾਸ ਗਰਗ, ਡਾਇਰੈਕਟਰ ਸਿਹਤ ਡਾ. ਕਰਨਜੀਤ ਸਿੰਘ ਤੇ ਡਾਇਰੈਕਟਰ ਪਰਿਵਾਰ ਭਲਾਈ ਡਾ. ਜਤਿੰਦਰ ਕੌਰ ਸ਼ਾਮਿਲ ਸਨ।

Facebook Comment
Project by : XtremeStudioz