Close
Menu

ਸਰਕਾਰ ਕੋਲ ਅਰਥਵਿਵਸਥਾ ਦੇ ਵਿਕਾਸ ਦਾ ਵਿਜ਼ਨ ਨਹੀਂ : ਚਿਦਾਂਬਰਮ

-- 26 May,2015

ਨਵੀਂ ਦਿੱਲੀ- ਕਾਂਗਰਸ ਨੇ  ਮੋਦੀ ਸਰਕਾਰ ਵਲੋਂ ਅਰਥਵਿਵਸਥਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ‘ਤੇ ਕਰਾਰਾ ਹਮਲਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਸਿਰਫ ਪ੍ਰਚਾਰ ‘ਚ ਲੱਗੀ ਹੈ ਅਤੇ ਉਸ ਦੇ ਕੋਲ ਦੇਸ਼ ਦੀ ਆਰਥਿਕ ਤਰੱਕੀ ਲਈ ਕੋਈ ਸੋਚ ਨਹੀਂ ਹੈ। ਕਾਂਗਰਸ ਦੇ ਸੀਨੀਅਰ ਨੇਤਾ  ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਇਥੇ ਇਥੇ ਕਿਹਾ ਕਿ ਚੰਗੇ ਦਿਨਾਂ ਦਾ ਵਾਅਦਾ ਲੈ ਕੇ ਆਈ ਸਰਕਾਰ ਆਪਣਾ 20 ਫੀਸਦੀ ਕਾਰਜਕਾਲ ਪੂਰਾ ਕਰ ਚੁੱਕੀ ਹੈ ਅਤੇ ਇਸ ਦੌਰਾਨ ਉਸ ਨੇ ਵਿਕਾਸ ਅਤੇ ਰੋਜ਼ਗਾਰ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਵਿਕਾਸ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ‘ਚ ਸਾਕਾਰਾਤਮਕਤਾ ਨਜ਼ਰ ਨਹੀਂ ਆ ਰਹੀ ਹੈ। ਮੋਦੀ ਸਰਕਾਰ ਦੇ ਮਹਿੰਗਾਈ ਘੱਟ ਕਰਨ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਚਿਦਾਂਬਰਮ ਨੇ ਕਿਹਾ ਕਿ ਯੂ. ਪੀ. ਏ.  ਸਰਕਾਰ ਦੇ ਕਾਰਜਕਾਲ ਦੌਰਾਨ ਚੁੱਕੇ ਗਏ ਕਦਮਾਂ ਦਾ ਨਤੀਜਾ ਹੈ ਕਿ ਮਹਿੰਗਾਈ ਦੀ ਦਰ ਕਰਜ਼ੇ ਵਾਲੀ ਹੋਈ ਹੈ।

Facebook Comment
Project by : XtremeStudioz