Close
Menu

ਸਰਕਾਰ ’ਚ ਤ੍ਰਿਣਮੂਲ ਦੀ ਅਹਿਮ ਭੂਮਿਕਾ ਹੋਵੇਗੀ: ਮਮਤਾ

-- 11 April,2019

ਚੋਪਰਾ(ਪੱਛਮੀ ਬੰਗਾਲ), 11 ਅਪਰੈਲ
ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਨਾ ਸਿਰਫ਼ ਸੱਤਾ ਤੋਂ ਲਾਂਭੇ ਕਰਨਾ ਯਕੀਨੀ ਬਣਾਵਾਂਗੇ ਬਲਕਿ ਇਹ ਖਿਆਲ ਵੀ ਰੱਖਿਆ ਜਾਵੇਗਾ ਕਿ ਨਰਿੰਦਰ ਮੋਦੀ ਮੁੜ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਨਣ। ਬੈਨਰਜੀ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਕੇਂਦਰ ਵਿੱਚ ਅਗਲੀ ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਉੱਤਰੀ ਦਿਨਾਜਪੁਰ ਦੇ ਚੋਪਰਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ, ‘ਇਸ ਵਾਰ ਦੀਆਂ ਚੋਣਾਂ ਕਾਫ਼ੀ ਅਹਿਮ ਹਨ। ਇਹ ਚੋਣਾਂ ਭਾਜਪਾ ਨੂੰ ਹਰਾਉਣ ਲਈ ਹਨ। ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੁਹਿੰਮ ਹਨ…ਚੋਣਾਂ ਇਹ ਯਕੀਨੀ ਬਣਾਉਣ ਲਈ ਹਨ ਕਿ ਨਰਿੰਦਰ ਮੋਦੀ ਮੁੜ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਨਣ। ਸਾਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਉਹ (ਭਾਜਪਾ) ਕਦੇ ਸੱਤਾ ਵਿੱਚ ਵਾਪਸੀ ਨਾ ਕਰਨ।’ ਮੁੱਖ ਮੰਤਰੀ ਨੇ ਕਿਹਾ, ‘ਤ੍ਰਿਣਮੂਲ ਕਾਂਗਰਸ ਅਗਲੀ ਸਰਕਾਰ ਬਣਾਉਣ ਵਿੱਚ ਮਦਦ ਕਰੇਗੀ। ਸਾਡੀ ਪਾਰਟੀ ਭਾਜਪਾ ਨੂੰ ਦੇਸ਼ ’ਚੋ ਲਾਂਭੇ ਕਰੇਗੀ।’ ਮੋਦੀ ’ਤੇ ਤਨਜ ਕਸਦਿਆਂ ਬੈਨਰਜੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ’ਚ ਪ੍ਰਧਾਨ ਮੰਤਰੀ ਵਿਦੇਸ਼ ਦੌਰਿਆਂ ’ਚ ਹੀ ਰੁੱਝੇ ਰਹੇ। ਉਨ੍ਹਾਂ ਕਿਹਾ, ‘ਪੰਜ ਸਾਲ ਪਹਿਲਾਂ ਉਹ ਚਾਹ ਵਾਲਾ ਸੀ ਤੇ ਹੁਣ ਅਚਾਨਕ ਚੌਕੀਦਾਰ ਬਣ ਗਿਆ। ਚੋਣਾਂ ਮਗਰੋਂ ਉਹ ਲੋਕਾਂ ਨੂੰ ਕਿਤੇ ਹੋਰ ਹੀ ਮਿਲਣਗੇ।’ ਬੈਨਰਜੀ ਨੇ ਕਿਹਾ ਕਿ ਭਾਜਪਾ, ਕਾਂਗਰਸ ਤੇ ਸੀਪੀਐਮ ’ਚੋਂ ਕੋਈ ਵੀ ਪਿਛਲੇ ਪੰਜ ਸਾਲਾਂ ਤੋਂ ਦਾਰਜੀਲਿੰਗ ’ਚ ਨਹੀਂ ਵੜਿਆ।

Facebook Comment
Project by : XtremeStudioz