Close
Menu

ਸਰਕਾਰ ਨਕਸਲੀਆਂ ਦੇ ਖ਼ਿਲਾਫ਼ ਕਰੇਗੀ ਕੜੀ ਕਾਰਵਾਈ: ਰਾਜਨਾਥ ਸਿੰਘ

-- 12 April,2015

ਗਾਜ਼ੀਆਬਾਦ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਨਕਸਲੀਆਂ ਦੇ ਖ਼ਿਲਾਫ਼ ਕੜੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਸੱਤ ਪੁਲਿਸ ਕਰਮੀਆਂ ਨੂੰ ਮਾਰਿਆ ਸੀ। ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਉਨ੍ਹਾਂ ਨੂੰ ਨਕਸਲੀਆਂ ਵੱਲੋਂ ਘਾਤ ਲਗਾਕੇ ਕੀਤੇ ਗਏ ਹਮਲੇ ਤੇ ਉਸ ‘ਚ ਸੁਰੱਖਿਆ ਬਲਾਂ ਦੇ ਸ਼ਹੀਦ ਹੋਣ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨੇ ਉਸ ਖੇਤਰ ‘ਚ ਨਕਸਲੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਕਮਾ ਦੇ ਘਣੇ ਜੰਗਲ ‘ਚ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਘਾਤ ਲਗਾਕੇ ਹਮਲਾ ਕੀਤਾ ਤੇ ਦੋਵਾਂ ਪੱਖਾਂ ‘ਚ ਮੁੱਠਭੇੜ ਹੋਈ। ਇਸ ਮੁੱਠਭੇੜ ‘ਚ ਸੱਤ ਪੁਲਿਸਕਰਮੀ ਸ਼ਹੀਦ ਹੋ ਗਏ ਤੇ ਇੱਕ ਦਰਜਨ ਹੋਰ ਜ਼ਖ਼ਮੀ ਹੋਏ।

Facebook Comment
Project by : XtremeStudioz