Close
Menu

ਸਰਕਾਰ ਨਾਕਾਮ, ਆਰਥਿਕ ਨਾਕਾਮੀਆਂ ਦਾ ਬੋਝ ਜਨਤਾ ‘ਤੇ ਕਿਉਂ? : ਅਮਰਿੰਦਰ

-- 21 May,2015

ਜਲੰਧਰਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਅੱਜ ਪੈਟਰੋਲ ਅਤੇ ਡੀਜ਼ਲ ‘ਤੇ 1 ਰੁਪਏ ਪ੍ਰਤੀ ਲਿਟਰ ਸੈੱਸ ਲਗਾਉਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਆਰਥਿਕ ਨਾਕਾਮੀਆਂ ਦਾ ਬੋਝ ਆਮ ਜਨਤਾ ‘ਤੇ ਭਾਰੀ ਟੈਕਸਾਂ ਦੇ ਰੂਪ ‘ਚ ਪਾ ਰਹੀ ਹੈ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਕੰਗਾਲ ਹੋ ਚੁੱਕੀ ਹੈ ਅਤੇ ਹੁਣ ਉਹ ਡੁੱਬਦੀ ਅਰਥ ਵਿਵਸਥਾ ਨੂੰ ਦੇਖਦੇ ਹੋਏ ਲੋਕਾਂ ‘ਤੇ ਬੋਝ ਪਾਉਣ ‘ਤੇ ਉਤਰ ਆਈ ਹੈ। ਸਰਕਾਰ ਨੂੰ ਆਪਣੇ ਖਰਚਿਆਂ ‘ਚ ਕਟੌਤੀ ਕਰਨੀ ਚਾਹੀਦੀ ਸੀ ਪਰ ਉਸਨੇ ਕਰੋੜਾਂ ਦਾ ਜਨਤਾ ‘ਤੇ ਬੋਝ ਪਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦਰਾਂ  ਸਭ ਤੋਂ ਜ਼ਿਆਦਾ ਹਨ। ਹੁਣ ਉਨ੍ਹਾਂ ‘ਚ ਵਾਧੇ ਨਾਲ ਆਮ ਜਨਤਾ ਦਾ ਮਹੀਨਾਵਾਰ ਬਜਟ ਗੜਬੜਾ ਜਾਵੇਗਾ। ਪੈਟਰੋਲ ‘ਤੇ ਸੈੱਸ ਲਗਾਉਣ ਨਾਲ ਦੋਪਹੀਆ ਵਾਹਨ ਚਾਲਕ ਅਤੇ ਛੋਟੇ ਵਾਹਨ ਚਲਾਉਣ ਵਾਲੇ ਲੋਕ ਪ੍ਰਭਾਵਿਤ ਹੋਣਗੇ, ਜਦਕਿ ਡੀਜ਼ਲ ਮਹਿੰਗਾ ਹੋਣ ਨਾਲ ਕਿਸਾਨਾਂ ‘ਤੇ ਬੋਝ ਵੱਧ ਗਿਆ ਹੈ। ਸਰਕਾਰ ਜੇਕਰ ਲੋਕਾਂ ਨੂੰ ਰਾਹਤ ਨਹੀਂ ਦੇ ਸਕਦੀ ਤਾਂ ਉਸਨੂੰ ਲੋਕਾਂ ‘ਤੇ ਬੋਝ ਪਾਉਣ ਦਾ ਵੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ  ਸੂਬੇ ਦੀ ਅਰਥ ਵਿਵਸਥਾ ਠੀਕ ਚੱਲ ਰਹੀ ਹੈ ਪਰ ਦੂਸਰੇ ਪਾਸੇ ਟੈਕਸਾਂ ‘ਚ ਵਾਧਾ ਕਰਕੇ ਜਨਤਾ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਨਾਲ ਅਰਥ ਵਿਵਸਥਾ ਵੱਖਰੇ ਤੌਰ ‘ਤੇ ਪ੍ਰਭਾਵਿਤ ਹੋਵੇਗੀ।

Facebook Comment
Project by : XtremeStudioz