Close
Menu

ਸਰਕਾਰ ਨੇ ਇੰਦਰਾ-ਰਾਜੀਵ ਗਾਂਧੀ ਦੀ ਫ਼ੋਟੋ ਵਾਲੇ ਡਾਕ ਟਿਕਟ ਕੀਤੇ ਬੰਦ

-- 16 September,2015

ਨਵੀਂ ਦਿੱਲੀ,  ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਫ਼ੋਟੋ ਵਾਲੇ ਡਾਕ ਟਿਕਟ ਹੁਣ ਬੰਦ ਹੋ ਗਏ ਹਨ। ਇਹ ਟਿਕਟ ਆਧੁਨਿਕ ਭਾਰਤ ਦੇ ਨਿਰਮਾਤਾ ਸਿਰਲੇਖ ਦੀ ਲੜੀ ਵਾਲੇ ਡਾਕ ਟਿਕਟ ਦਾ ਹਿੱਸਾ ਸਨ ਜਿਨ੍ਹਾਂ ਨੂੰ ਡਾਕ ਵਿਭਾਗ ਨੇ ਸਾਲ 2008 ‘ਚ ਜਾਰੀ ਕੀਤਾ ਸੀ। ਰਿਪੋਰਟ ਮੁਤਾਬਿਕ ਸਰਕਾਰ ਹੁਣ ਨਵੀਂ ਲੜੀ ਤਹਿਤ ਦੀਨ ਦਿਆਲ ਉਪਾਧਿਆਇ, ਜੈਪ੍ਰਕਾਸ਼ ਨਰਾਇਣ, ਸ਼ਿਆਮਾ ਪ੍ਰਸਾਦ ਮੁਖਰਜੀ ਤੇ ਰਾਮ ਮਨੋਹਰ ਲੋਹੀਆ ਦੀ ਤਸਵੀਰ ਵਾਲੇ ਡਾਕ ਟਿਕਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਆਉਣ ਵਾਲੇ ਮਹੀਨਿਆਂ ‘ਚ ਇਹ ਟਿਕਟ ਜਾਰੀ ਕੀਤੇ ਜਾ ਸਕਦੇ ਹਨ।

Facebook Comment
Project by : XtremeStudioz