Close
Menu

ਸਰਕਾਰ ਨੇ ਜਾਰੀ ਕੀਤੀ ਸਮਾਜਿਕ ਆਰਥਿਕ ਤੇ ਜਾਤੀ ਮਰਦਮਸ਼ੁਮਾਰੀ

-- 03 July,2015

ਨਵੀਂ ਦਿੱਲੀ, ਦੇਸ਼ ਦੇ ਸਿਰਫ਼ 4.6 ਫੀਸਦੀ ਪੇਂਡੂ ਪਰਿਵਾਰ ਟੈਕਸ ਦਿੰਦੇ ਹਨ, ਜਦਕਿ ਤਨਖ਼ਾਹ ਲੈਣ ਵਾਲੇ ਪੇਂਡੂ ਪਰਿਵਾਰਾਂ ਦੀ ਗਿਣਤੀ 10 ਫੀਸਦੀ ਹੈ। ਇਹ ਗੱਲ ਅੱਜ ਪਿਛਲੇ 8 ਦਹਾਕਿਆਂ ‘ਚ ਪਹਿਲੀ ਵਾਰ ਜਾਰੀ ਸਮਾਜਿਕ ਆਰਥਿਕ ਤੇ ਜਾਤੀ ਮਰਦਮਸ਼ੁਮਾਰੀ ‘ਚ ਕਹੀ ਗਈ ਹੈ। ਸਮਾਜਿਕ ਆਰਥਿਕ ਤੇ ਜਾਤੀ ਮਰਦਮਸ਼ੁਮਾਰੀ 2011 ‘ਚ ਕਿਹਾ ਗਿਆ ਕਿ ਟੈਕਸ ਦੇਣ ਵਾਲੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਗਿਣਤੀ 3.49 ਫੀਸਦੀ ਹੈ। ਜਦਕਿ ਅਨੁਸੂਚਿਤ ਜਨਜਾਤੀ ਦੇ ਅਜਿਹੇ ਪਰਿਵਾਰਾਂ ਦੀ ਗਿਣਤੀ ਸਿਰਫ਼ 3.34 ਫੀਸਦੀ ਹੈ। ਇਹ ਮਰਦਮਸ਼ੁਮਾਰੀ ਜਾਰੀ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਇਸ ਅੰਕੜੇ ਤੋਂ ਸਰਕਾਰ ਨੂੰ ਬਿਹਤਰ ਨੀਤੀ ਪ੍ਰਬੰਧ ਕਰਨ ‘ਚ ਮਦਦ ਮਿਲੇਗੀ। ਗੌਰਤਲਬ ਹੈ ਕਿ 1932 ਤੋਂ ਬਾਅਦ ਇਹ ਪਹਿਲੀ ਮਰਦਮਸ਼ੁਮਾਰੀ ਹੈ ਜਿਸ ‘ਚ ਖੇਤਰ ਵਿਸ਼ੇਸ਼, ਸਮੂਹ, ਜਾਤੀ ਤੇ ਆਰਥਿਕ ਸਮੂਹ ਸਬੰਧੀ ਵੱਖ ਵੱਖ ਕਿਸਮ ਦੇ ਬਿਉਰੇ ਹਨ ਤੇ ਭਾਰਤ ‘ਚ ਪਰਿਵਾਰਾਂ ਦੀ ਤਰੱਕੀ ਦਾ ਮੁਲਾਂਕਣ ਕੀਤਾ ਗਿਆ ਹੈ।

Facebook Comment
Project by : XtremeStudioz