Close
Menu

ਸਰਕਾਰ ਬਣਨ ’ਤੇ ਭਾਜਪਾ ਧਾਰਾ 370 ਹਟਾ ਦੇਵੇਗੀ: ਸ਼ਾਹ

-- 12 April,2019

ਕਲਿਮਪੌਂਗ, 12 ਅਪਰੈਲ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਟੀ ਸੱਤਾ ਵਿਚ ਪਰਤਣ ’ਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾ ਦੇਵੇਗੀ ਤੇ ਦੇਸ਼ ਭਰ ਵਿਚ ਨਾਗਰਿਕਾਂ ਲਈ ਕੌਮੀ ਨਾਗਰਿਕਤਾ ਰਜਿਸਟਰ ਲਾਗੂ ਕਰੇਗੀ। ਬਾਲਾਕੋਟ ਹਵਾਈ ਹਮਲੇ ’ਤੇ ਸਵਾਲ ਉਠਾਉਣ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨਿਖੇਧੀ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਸਿਰਫ਼ ਘੱਟ ਗਿਣਤੀਆਂ ਨੂੰ ਸੰਤੁਸ਼ਟ ਕਰਨ ਲਈ ਹੈ। ਭਾਜਪਾ ਦਾ ਪੱਛਮੀ ਬੰਗਾਲ ਵਿਚ 42 ’ਚੋਂ 23 ਸੀਟਾਂ ਜਿੱਤਣ ਦਾ ਟੀਚਾ ਹੈ।

Facebook Comment
Project by : XtremeStudioz